ਚੀਫ ਹੈਲਥ ਅਫਸਰ ਡਾਕਟਰ ਜੈਨੇਟੀ ਯੰਗ ਹੋਣਗੇ ਕੁਈਨਜ਼ਲੈਂਡ ਦੇ ਨਵੇਂ ਗਵਰਨਰ

Monday, Jun 21, 2021 - 10:08 AM (IST)

ਚੀਫ ਹੈਲਥ ਅਫਸਰ ਡਾਕਟਰ ਜੈਨੇਟੀ ਯੰਗ ਹੋਣਗੇ ਕੁਈਨਜ਼ਲੈਂਡ ਦੇ ਨਵੇਂ ਗਵਰਨਰ

ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ): ਅੱਜ ਤੜਕੇ ਕੁਈਨਜ਼ਲੈਂਡ ਸਰਕਾਰ ਦੇ ਪ੍ਰੀਮੀਅਰ ਮਾਣਯੋਗ ਐਨਾਸਟੇਸ਼ੀਆ ਪੈਲਾਸ਼ਾਈ ਨੇ ਅਚਾਨਕ ਘੋਸ਼ਣਾ ਕੀਤੀ ਕਿ ਇਸ ਸਾਲ ਦੇ ਅੰਤ ਵਿੱਚ ਡਾਕਟਰ ਜੈਨੇਟੀ ਯੰਗ ਜੋ ਕਿ ਕੁਈਨਜ਼ਲੈਂਡ ਦੇ ਚੀਫ ਹੈਲਥ ਅਫਸਰ ਹਨ। ਉਹ ਕੁਈਨਜ਼ਲੈਂਡ ਦੇ 27ਵੇਂ ਗਵਰਨਰ ਹੋਣਗੇ। ਉਹ 2005 ਤੋਂ ਆਪਣੀਆਂ ਸੇਵਾਵਾਂ ਬਤੌਰ ਚੀਫ ਹੈਲਥ ਅਫਸਰ ਨਿਭਾਅ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਔਰਤ ਨੂੰ 'ਏਲੀਅਨ' ਨਾਲ ਹੋਇਆ ਪਿਆਰ, ਦੱਸਿਆ ਧਰਤੀ ਦੇ ਪੁਰਸ਼ਾਂ ਨਾਲੋਂ ਬਿਹਤਰ

ਉਨ੍ਹਾਂ ਨੂੰ ਗ੍ਰਿਫਤ ਯੁਨੀਵਰਸਿਟੀ ਨੇ 2015 ਅਤੇ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਤਕਨਾਲੋਜੀ  ਨੇ 2017 ਵਿੱਚ ਆਨਰੇਰੀ ਡਾਕਟਰੇਟ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਨੂੰ 2015 ਵਿੱਚ ਉਨ੍ਹਾਂ ਦੀ ਵਧੀਆ ਕਾਰਜਸ਼ੈਲੀ ਲਈ ਆਊਟਸਟੈਂਡਿੰਗ ਪਬਲਿਕ ਸਰਵਿਸ ਟੂ ਕੁਈਨਜ਼ਲੈਂਡ ਦਾ ਅਵਾਰਡ ਵੀ ਦਿੱਤਾ ਗਿਆ। ਉਹ ਪੇਸ਼ੇ ਦੇ ਤੌਰ 'ਤੇ 1986 ਵਿੱਚ ਸਿਡਨੀ ਵਿਖੇ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ।

ਨੋਟ- ਡਾਕਟਰ ਜੈਨੇਟੀ ਯੰਗ ਚੀਫ ਹੈਲਥ ਅਫਸਰ ਹੋਣਗੇ ਨਵੇਂ ਕੁਈਨਜ਼ਲੈਂਡ ਦੇ ਗਵਰਨਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News