ਬ੍ਰਿਟਿਸ਼ ਘਰਾਣੇ ਨੂੰ ਹੈ ਘਰੇਲੂ ਸਹਾਇਕ ਦੀ ਜ਼ਰੂਰਤ, ਇਨ੍ਹਾਂ ਸੁਵਿਧਾਵਾਂ ਸਣੇ ਮਿਲੇਗੀ ਲੱਖਾਂ ਦੀ ਤਨਖ਼ਾਹ

Wednesday, Oct 28, 2020 - 10:11 AM (IST)

ਬ੍ਰਿਟਿਸ਼ ਘਰਾਣੇ ਨੂੰ ਹੈ ਘਰੇਲੂ ਸਹਾਇਕ ਦੀ ਜ਼ਰੂਰਤ, ਇਨ੍ਹਾਂ ਸੁਵਿਧਾਵਾਂ ਸਣੇ ਮਿਲੇਗੀ ਲੱਖਾਂ ਦੀ ਤਨਖ਼ਾਹ

ਲੰਡਨ- ਬ੍ਰਿਟਿਸ਼ ਘਰਾਣੇ ਦੀ ਚਰਚਾ ਤਾਂ ਪੂਰੀ ਦੁਨੀਆ ਵਿਚ ਹੀ ਹੁੰਦੀ ਹੈ। ਰਾਜਘਰਾਣੇ ਨੂੰ ਘਰੇਲੂ ਸਹਾਇਕ ਦੀ ਜ਼ਰੂਰਤ ਹੈ ਤੇ ਇਸ ਲਈ ਲੱਖਾਂ ਵਿਚ ਤਨਖ਼ਾਹ ਦਿੱਤੀ ਜਾਵੇਗੀ। ਲੋਕ ਤਰਸਦੇ ਹਨ ਕਿ ਇਕ ਵਾਰ ਉਨ੍ਹਾਂ ਨੂੰ ਵੀ ਇਹ ਮੌਕਾ ਮਿਲ ਜਾਵੇ ਤੇ ਉਹ ਵੀ ਸ਼ਾਹੀ ਮਹੱਲ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ ਤੇ ਉੱਥੇ ਰਹਿ ਸਕਣ।

ਵਿੰਡਸਰ ਕੈਸਲ ਵਿਚ ਨੌਕਰੀ ਕਰਨ ਵਾਲੇ ਨੂੰ ਲੱਖਾਂ ਰੁਪਏ ਵਿਚ ਤਨਖ਼ਾਹ ਮਿਲਦੀ ਹੈ। ਇਸ ਦੇ ਇਲਾਵਾ ਹੋਰ ਵੀ ਕਈ ਸੁਵਿਧਾਵਾਂ ਮਿਲਦੀਆਂ ਹਨ।

ਇਸ ਨੌਕਰੀ ਲਈ ਵਿਅਕਤੀ ਦੀ ਅੰਗਰੇਜ਼ੀ ਤੇ ਗਣਿਤ ਵਿਚ ਚੰਗੀ ਪਕੜ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਪੈਲਸ ਵਿਚ ਪਏ ਸਮਾਨ ਨੂੰ ਚੰਗੀ ਤਰ੍ਹਾਂ ਸਾਫ ਕਰਨ ਦੇ ਇਲਾਵਾ ਉਸ ਨੂੰ ਵਧੀਆ ਢੰਗ ਨਾਲ ਸਜਾ ਕੇ ਰੱਖਣਾ ਵੀ ਆਉਣਾ ਚਾਹੀਦਾ ਹੈ। 13 ਮਹੀਨੇ ਦੀ ਸਿਖਲਾਈ ਮਗਰੋਂ ਵਿਅਕਤੀ ਨੂੰ ਪੱਕਾ ਰੱਖਿਆ ਜਾਵੇਗਾ।  

ਇਸ ਦੌਰਾਨ ਵੱਖ-ਵੱਖ ਪੈਲਸ ਵਿਚ ਰਹਿਣ ਤੇ ਖਾਣ ਦੀ ਸੁਵਿਧਾ ਵੀ ਮਿਲੇਗੀ। ਘਰੇਲੂ ਸਹਾਇਕ ਨੂੰ ਸਾਲ ਵਿਚ 33 ਛੁੱਟੀਆਂ ਦੇ ਇਲਾਵਾ ਯਾਤਰਾ ਦਾ ਖਰਚ ਵੀ ਮਿਲੇਗਾ ਤੇ ਪੈਨਸ਼ਨ ਵੀ ਦਿੱਤੀ ਜਾਵੇਗੀ। ਸਵੀਮਿੰਗ ਪੂਲ ਤੇ ਟੈਨਿਸ ਕੋਰਟ ਦੀ ਵੀ ਸੁਵਿਧਾ ਮਿਲੇਗੀ। 


author

Lalita Mam

Content Editor

Related News