ਗਲਾਸਗੋ ’ਚ ਹੋਣ ਵਾਲੇ ਜਲਵਾਯੂ ਸੰਮੇਲਨ ’ਚ ਮਹਾਰਾਣੀ ਐਲਿਜ਼ਾਬੇਥ ਕਰਨਗੇ ਸ਼ਮੂਲੀਅਤ

Saturday, Aug 28, 2021 - 06:23 PM (IST)

ਗਲਾਸਗੋ ’ਚ ਹੋਣ ਵਾਲੇ ਜਲਵਾਯੂ ਸੰਮੇਲਨ ’ਚ ਮਹਾਰਾਣੀ ਐਲਿਜ਼ਾਬੇਥ ਕਰਨਗੇ ਸ਼ਮੂਲੀਅਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਇਸ ਸਾਲ ਕੋਪ 26 ਜਲਵਾਯੂ ਸੰਮੇਲਨ ਹੋਣ ਜਾ ਰਿਹਾ ਹੈ। ਇਸ ਸੰਮੇਲਨ ’ਚ ਵਿਸ਼ਵ ਭਰ ਦੇ ਨੇਤਾ ਸ਼ਾਮਲ ਹੋਣਗੇ। ਕੋਪ 26 ਦੇ ਪ੍ਰਬੰਧਕਾਂ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ ਵੀ ਇਸ ਜਲਵਾਯੂ ਸੰਮੇਲਨ ’ਚ ਸ਼ਮੂਲੀਅਤ ਕਰਨਗੇ। 95 ਸਾਲਾ ਮਹਾਰਾਣੀ ਵਿਸ਼ਵ ਦੇ ਨੇਤਾਵਾਂ ਨਾਲ ਇਸ ਸਮਾਗਮ ’ਚ ਸ਼ਾਮਲ ਹੋਣਗੇ, ਜੋ ਅਸਲ ’ਚ ਪਿਛਲੇ ਸਾਲ ਨਵੰਬਰ ’ਚ ਹੋਣਾ ਸੀ ਪਰ ਕੋਵਿਡ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸੰਮੇਲਨ ਨੂੰ ਹੁਣ ਸਕਾਟਿਸ਼ ਈਵੈਂਟਸ ਕੈਂਪਸ ਵਿਖੇ 1-12 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਕੋਪ 26 ਸੰਮੇਲਨ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ 120 ਰਾਜ ਮੁਖੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

PunjabKesari

ਮਹਾਰਾਣੀ ਦੀ ਸ਼ਮੂਲੀਅਤ ਸਬੰਧੀ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਨੇ ਟਵੀਟ ਰਾਹੀਂ ਦੱਸਿਆ ਕਿ ਮਹਾਰਾਣੀ ਦੇ  ਸੰਮੇਲਨ ’ਚ ਸ਼ਾਮਲ ਹੋਣ ਬਾਰੇ ਉਨ੍ਹਾਂ ਨੂੰ ਖੁਸ਼ੀ ਹੈ। ਗਲਾਸਗੋ ’ਚ ਹੋ ਰਹੇ ਇਸ ਸਮਾਗਮ ’ਚ 196 ਦੇਸ਼ਾਂ ਦੇ ਨੇਤਾਵਾਂ ਅਤੇ ਲੱਗਭਗ 20,000 ਮਾਨਤਾ ਪ੍ਰਾਪਤ ਡੈਲੀਗੇਟਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸੰਮੇਲਨ ’ਚ ਸ਼ਾਮਲ ਹੋਣ ਵਾਲੇ ਵਿਸ਼ਵ ਨੇਤਾ ਜਲਵਾਯੂ ਤਬਦੀਲੀ ਬਾਰੇ ਚਰਚਾ ਕਰਨਗੇ।


author

Manoj

Content Editor

Related News