ਕਵੀਨ ਐਲੀਜ਼ਾਬੇਥ ਦਾ ਅੱਜ 95ਵਾਂ ਜਨਮਦਿਨ, 7 ਦਹਾਕਿਆਂ ਤੋਂ ਕਰ ਰਹੀ ਹੈ ਬ੍ਰਿਟੇਨ ''ਤੇ ਰਾਜ

Wednesday, Apr 21, 2021 - 07:08 PM (IST)

ਕਵੀਨ ਐਲੀਜ਼ਾਬੇਥ ਦਾ ਅੱਜ 95ਵਾਂ ਜਨਮਦਿਨ, 7 ਦਹਾਕਿਆਂ ਤੋਂ ਕਰ ਰਹੀ ਹੈ ਬ੍ਰਿਟੇਨ ''ਤੇ ਰਾਜ

ਲੰਡਨ (ਬਿਊਰੋ): ਭਾਰਤ 'ਤੇ ਕਰੀਬ 200 ਸਾਲ ਤੱਕ ਬ੍ਰਿਟਿਸ਼ ਸਾਮਰਾਜ ਨੇ ਰਾਜ ਕੀਤਾ। ਅੱਜ ਬ੍ਰਿਟੇਨ ਦੀ ਮਹਾਰਾਣੀ ਕਵੀਨ ਐਲੀਜ਼ਾਬੇਥ ਦੂਜੀ ਆਪਣਾ 95ਵਾਂ ਜਨਮਦਿਨ ਮਨਾ ਰਹੀ ਹੈ। ਹਾਲ ਹੀ ਵਿਚ ਕਵੀਨ ਐਲੀਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਦਾ ਦੇਹਾਂਤ ਹੋਇਆ ਸੀ। ਅਜਿਹੇ ਵਿਚ ਇਸ ਵਾਰ ਕੋਈ ਵੱਡਾ ਜਸ਼ਨ ਨਹੀਂ ਮਨਾਇਆ ਜਾ ਰਿਹਾ ਮਤਲਬ ਮਹਾਰਾਣੀ ਇਸ ਵਾਰ ਸਿਰਫ ਪਰਿਵਾਰ ਦੇ ਕਰੀਬੀ ਲੋਕਾਂ ਨਾਲ ਹੀ ਰਹੇਗੀ।

ਨੌਜਵਾਨ ਉਮਰ ਤੋਂ ਲੈ ਕੇ ਹੁਣ ਤੱਕ ਕਵੀਨ ਐਲੀਜ਼ਾਬੇਥ ਨੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਅਗਵਾਈ ਕੀਤੀ ਹੈ। ਹੁਣ ਕਰੀਬ 7 ਦਹਾਕੇ ਹੋ ਗਏ ਹਨ ਜਦੋਂ ਕਵੀਨ ਐਲੀਜ਼ਾਬੇਥ ਸ਼ਾਹੀ ਪਰਿਵਾਰ, ਬ੍ਰਿਟੇਨ ਦੀ ਰਿਆਸਤ ਨੂੰ ਸੰਭਾਲ ਰਹੀ ਹੈ। ਅਜਿਹੇ ਵਿਚ ਇਕ ਮਹਿਲਾ ਕਿਵੇਂ ਇੰਨੇ ਲੰਬੇਂ ਸਮੇਂ ਤੱਕ ਸਾਰੀਆਂ ਮੁਸ਼ਕਲਾਂ ਦੇ ਵਿਚਕਾਰ ਵੀ ਬ੍ਰਿਟੇਨ 'ਤੇ ਰਾਜ ਕਰਦੀ ਰਹੀ, ਅੱਜ ਇਸੇ ਸਫਰ 'ਤੇ ਥੋੜ੍ਹੀ ਨਜ਼ਰ ਮਾਰਦੇ ਹਾਂ।

ਕਵੀਨ ਐਲੀਜ਼ਾਬੇਥ ਦਾ ਜਨਮ
ਬ੍ਰਿਟੇਨ ਵਿਚ ਜਦੋਂ ਕਿੰਗ ਜੌਰਜ ਪੰਚਮ ਦਾ ਰਾਜ ਸੀ, ਉਸ ਕਾਲ ਵਿਚ 21 ਅਪ੍ਰੈਲ, 1926 ਨੂੰ ਕਵੀਨ ਐਲੀਜ਼ਾਬੇਥ ਦਾ ਜਨਮ ਹੋਇਆ ਸੀ। ਐਲੀਜ਼ਾਬੇਥ ਦੇ ਪਿਤਾ ਕਿੰਗ ਜੌਰਜ ਛੇਵੇਂ ਵੀ ਬਾਅਦ ਵਿਚ ਬ੍ਰਿਟੇਨ ਦੇ ਰਾਜਾ ਬਣੇ। ਕਵੀਨ ਐਲੀਜ਼ਾਬੇਥ ਦਾ ਪੂਰਾ ਨਾਮ ਐਲੀਜ਼ਾਬੇਥ ਅਲੈਗਜ਼ੈਂਡਰਾ ਮੈਰੀ ਵਿੰਡਸਰ ਹੈ। ਕਵੀਨ ਐਲੀਜ਼ਾਬੇਥ ਦੀ ਇਕ ਭੈਣ ਸੀ, ਜਿਸ ਦਾ ਨਾਮ ਪ੍ਰਿੰਸੈੱਸ ਮਾਰਗ੍ਰੇਟ ਸੀ। ਕਵੀਨ ਐਲੀਜ਼ਾਬੇਥ ਨੇ ਆਪਣੀ ਪੜ੍ਹਾਈ ਘਰ ਵਿਚ ਹੀ ਪੂਰੀ ਕੀਤੀ ਸੀ। ਉਹਨਾਂ ਦੀ ਇਕ ਬਾਇਓਗ੍ਰਾਫੀ ਵਿਚ ਲਿਖਿਆ ਗਿਆ ਹੈ ਕਿ ਬਚਪਨ ਵਿਚ ਹੀ ਕਵੀਨ ਐਲੀਜ਼ਾਬੇਥ ਦਾ ਰੁਝਾਨ ਘੋੜਿਆਂ, ਕੁੱਤਿਆਂ ਵਿਚ ਸੀ ਜੋ ਪੂਰੀ ਜ਼ਿੰਦਗੀ ਰਿਹਾ। ਬਾਅਦ ਵਿਹ ਉਹ ਘੋੜਿਆਂ ਦੀ ਦੌੜ 'ਤੇ ਵੀ ਦਾਅ ਲਗਾਉਂਦੀ ਰਹੀ ਸੀ।

PunjabKesari

6 ਫਰਵਰੀ, 1952 ਨੂੰ ਬਣੀ ਬ੍ਰਿਟੇਨ ਦੀ ਮਹਾਰਾਣੀ
ਸਾਲ 1947 ਵਿਚ ਜਦੋਂ ਭਾਰਤ ਆਪਣੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਉਸ ਸਮੇਂ ਐਲੀਜ਼ਾਬੇਥ ਅਤੇ ਪ੍ਰਿੰਸ ਫਿਲਿਪ ਦਾ ਵਿਆਹ ਹੋਇਆ। ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿਚ ਬਹੁਤ ਧੂਮਧਾਮ ਨਾਲ ਇਸ ਵਿਆਹ ਦਾ ਜਸ਼ਨ ਮਨਾਇਆ ਗਿਆ। ਵਿਆਹ ਦੇ ਕੁਝ ਸਮੇਂ ਬਾਅਦ ਹੀ ਪ੍ਰਿੰਸ ਫਿਲਿਪ, ਐਲੀਜ਼ਾਬੇਥ ਸ਼ਾਹੀ ਪਰਿਵਾਰ ਲਈ ਆਪਣੀ ਡਿਊਟੀ ਵਿਚ ਲੱਗ ਗਏ। ਵਿਆਹ ਦੇ ਕਰੀਬ ਪੰਜ ਸਾਲ ਬਾਅਦ ਮਤਲਬ ਸਾਲ 1952 ਵਿਚ ਪ੍ਰਿੰਸ ਫਿਲਿਪ, ਪ੍ਰਿੰਸੈੱਸ ਐਲੀਜ਼ਾਬੇਥ ਕੀਨੀਆ ਦੌਰੇ 'ਤੇ ਗਏ। ਇਸ ਦੌਰਾਨ ਕਿੰਗ ਜੌਰਜ ਛੇਵੇਂ ਦੀ ਤਬੀਅਤ ਕਾਫੀ ਖਰਾਬ ਰਹਿਣ ਲੱਗੀ। ਉਹਨਾਂ ਦਾ ਆਸਟ੍ਰੇਲੀਆ ਦੌਰਾ ਬਾਰ-ਬਾਰ ਟਲ ਰਿਹਾ ਸੀ। ਅਜਿਹੇ ਵਿਚ ਤੈਅ ਹੋਇਆ ਕਿ ਕੀਨੀਆ ਵਿਚ ਛੁੱਟੀਆਂ ਬਿਤਾਉਣ ਮਗਰੋਂ ਐਲੀਜ਼ਾਬੇਥ ਅਤੇ ਫਿਲਿਪ ਆਸਟ੍ਰੇਲੀਆ ਦਾ ਦੌਰਾ ਕਰਨਗੇ ਪਰ ਕੀਨੀਆ ਦੇ ਇਸੇ ਦੌਰੇ 'ਤੇ 6 ਫਰਵਰੀ, 1952 ਨੂੰ ਸਭ ਕੁਝ ਬਦਲ ਗਿਆ। 

PunjabKesari

ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਕਿੰਗ ਜੌਰਜ ਦਾ ਦੇਹਾਂਤ ਹੋ ਗਿਆ, ਐਲੀਜ਼ਾਬੇਥ ਕਿਉਂਕਿ ਕੀਨੀਆ ਦੇ ਪੇਂਡੂ ਇਲਾਕੇ ਵਿਚ ਸੀ ਅਜਿਹੇ ਵਿਚ ਉਹਨਾਂ ਕੋਲ ਇਹ ਸੰਦੇਸ਼ ਪਹੁੰਚਣ ਵਿਚ ਕੁਝ ਦੇਰੀ ਹੋਈ। ਫਿਰ ਖ਼ਬਰ ਮਿਲਣ ਦੇ ਬਾਅਦ ਐਲੀਜ਼ਾਬੇਥ ਅਤੇ ਪ੍ਰਿੰਸ ਫਿਲਿਪ ਆਪਣੀਆਂ ਛੁੱਟੀਆਂ ਰੱਦ ਕਰ ਕੇ ਤੁਰੰਤ ਬ੍ਰਿਟੇਨ ਪਰਤ ਆਏ। ਜਦੋਂ ਇਹ ਘਟਨਾ ਵਾਪਰੀ ਉਦੋਂ ਐਲੀਜ਼ਾਬੇਥ ਦੀ ਉਮਰ ਸਿਰਫ 25 ਸਾਲ ਸੀ ਅਤੇ ਇਸੇ ਘੜੀ ਵਿਚ ਸਭ ਕੁਝ ਬਦਲ ਗਿਆ। ਕਿਉਂਕਿ ਕਿੰਗ ਜੌਰਜ ਛੇਵੇਂ ਦੇ ਦੇਹਾਂਤ ਦੇ ਬਾਅਦ ਇਹ ਸਾਫ ਹੋ ਗਿਆ ਸੀ ਕਿ ਹੁਣ ਬ੍ਰਿਟੇਨ ਨੂੰ ਨਵੀਂ ਮਹਾਰਾਣੀ ਮਿਲਣ ਵਾਲੀ ਹੈ। ਐਲੀਜ਼ਾਬੇਥ ਜਦੋਂ ਬ੍ਰਿਟੇਨ ਤੋਂ ਕੀਨੀਆ ਰਵਾਨਾ ਹੋਈ ਸੀ ਉਦੋਂ ਇਹ ਇਕ ਰਾਜਕੁਮਾਰੀ ਸੀ ਪਰ ਜਦੋਂ ਉਹ ਪਰਤੀ ਤਾਂ ਇਕ ਮਹਾਰਾਣੀ ਸੀ। 6 ਫਰਵਰੀ, 1952 ਨੂੰ ਐਲੀਜ਼ਾਬੇਥ ਦੂਜੀ ਬ੍ਰਿਟੇਨ ਦੀ ਮਹਾਰਾਣੀ ਨਿਯੁਕਤ ਹੋਈ। 2 ਜੂਨ, 1953 ਨੂੰ ਉਹਨਾਂ ਦਾ ਅਧਿਕਾਰਤ ਤੌਰ 'ਤੇ ਰਾਜਤਿਲਕ ਕੀਤਾ ਗਿਆ।

14 ਪ੍ਰਧਾਨ ਮੰਤਰੀ ਅਤੇ ਇਕ ਮਹਾਰਾਣੀ
ਕਵੀਨ ਐਲੀਜ਼ਾਬੇਥ ਸਾਲ 1952 ਤੋਂ  ਹੀ ਸ਼ਾਹੀ ਪਰਿਵਾਰ ਦੀ ਪ੍ਰਮੁੱਖ ਬਣੀ ਹੋਈ ਹੈ। ਇਹ ਨਿਯਮ ਹੈ ਕਿ ਹਰ ਹਫ਼ਤੇ ਮੰਗਲਵਾਰ ਨੂੰ ਯੂਨਾਈਟਿਡ ਕਿੰਗਡਮ ਦਾ ਪ੍ਰਧਾਨ ਮੰਤਰੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪ੍ਰਮੁੱਖ ਨਾਲ ਮੁਲਾਕਾਤ ਕਰੇਗਾ ਅਤੇ ਦੇਸ਼ ਦੀ ਸਥਿਤੀ ਦੀ ਜਾਣਕਾਰੀ ਦੇਵੇਗਾ। ਬਤੌਰ ਕੇਅਰਟੇਕਰ ਸ਼ਾਹੀ ਪਰਿਵਾਰ ਦਾ ਪ੍ਰਮੁੱਖ ਦੇਸ਼ ਨਾਲ ਜੁੜੇ ਕੰਮਕਾਜ ਵਿਚ ਸਿੱਧਾ ਦਖਲ ਨਹੀਂ ਦੇ ਸਕਦਾ। ਕਵੀਨ ਐਲੀਜ਼ਾਬੇਥ ਸ਼ੁਰੂਆਤ ਤੋਂ ਹੁਣ ਤੱਕ 14 ਪ੍ਰਧਾਨ ਮੰਤਰੀਆਂ ਨਾਲ ਕੰਮ ਕਰ ਚੁੱਕੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਐਲੀਜ਼ਾਬੇਥ ਦੇ ਸ਼ਾਸਨ ਨੂੰ ਸੱਤ ਦਹਾਕੇ ਹੋ ਗਏ ਹਨ। 

PunjabKesari

ਇਸ ਪੂਰੇ ਦੌਰ ਵਿਚ ਕਵੀਨ ਐਲੀਜ਼ਾਬੇਥ ਦੇ ਸਾਹਮਣੇ ਅਜਿਹੀਆਂ ਕਈ ਮੁਸ਼ਕਲਾਂ ਆਈਆਂ ਜਿਹਨਾਂ ਦਾ ਸਾਹਮਣਾ ਉਹਨਾਂ ਨੇ ਇਕੱਲੇ ਆਪਣੇ ਦਮ 'ਤੇ ਕੀਤਾ। ਇਹਨਾਂ ਵਿਚ ਪਰਿਵਾਰਕ ਮੁਸ਼ਕਲਾਂ ਦੇ ਨਾਲ-ਨਾਲ ਦੇਸ਼ 'ਤੇ ਆਈਆਂ ਕਈ ਵੱਡੀਆਂ ਸਮੱਸਿਆਵਾਂ ਵੀ ਹਨ। ਇਕ ਵੱਡੀ ਪਰਿਵਾਰਕ ਸਮੱਸਿਆ ਸ਼ਾਹੀ ਪਰਿਵਾਰ ਸਾਹਮਣੇ ਉਦੋਂ ਆਈ ਸੀ ਜਦੋਂ ਪ੍ਰਿੰਸ ਚਾਰਲਸ ਦਾ ਵਿਆਹ ਪ੍ਰਿੰਸੈੱਸ ਡਾਇਨਾ ਨਾਲ ਹੋਇਆ ਸੀ। ਹਾਲ ਹੀ ਵਿਚ ਜਦੋਂ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਸ਼ਾਹੀ ਜ਼ਿੰਮੇਵਾਰੀਆਂ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਉਦੋਂ ਵੀ ਸ਼ਾਹੀ ਪਰਿਵਾਰ ਲਈ ਮੁਸ਼ਕਲ ਸਮਾਂ ਸੀ। ਮਹਾਰਾਣੀ ਨੇ ਬਿਨਾਂ ਕਿਸੇ ਦੇਰੀ ਦੇ ਦੋਹਾਂ ਦੇ ਫੈ਼ਸਲੇ ਦਾ ਸਵਾਗਤ ਕੀਤਾ। ਜਿਸ ਨੇ ਇਕ ਵਾਰ ਸਾਬਤ ਕੀਤਾ ਕਿ ਸੱਤ ਦਹਾਕੇ ਦੇ ਆਪਣੇ ਰਾਜ ਵਿਚ ਮਹਾਰਾਣੀ ਨੇ ਸਾਰੀਆਂ ਮੁਸ਼ਕਲਾਂ ਨੂੰ ਸਹਿਣ ਕਰਦੇ ਹੋਏ ਸਿਰਫ ਸ਼ਾਹੀ ਪਰਿਵਾਰ ਦੇ ਨਿਯਮਾ ਦਾ ਪਾਲਣ ਕਰਨ ਦੀ ਕੋਸ਼ਿਸ਼ ਕੀਤੀ।

ਨੋਟ- ਨੋਟ- ਕਵੀਨ ਐਲੀਜ਼ਾਬੇਥ ਦਾ ਅੱਜ 95ਵਾਂ ਜਨਮਦਿਨ, 7 ਦਹਾਕਿਆਂ ਤੋਂ ਕਰ ਰਹੀ ਹੈ ਬ੍ਰਿਟੇਨ 'ਤੇ ਰਾਜ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News