95 ਕਿਲੋ ਕੋਕੀਨ ਦੀ ਤਸਕਰੀ ਦੇ ਮਾਮਲੇ ''ਚ ਕੈਨੇਡੀਅਨ ਔਰਤ ਦੋਸ਼ੀ ਕਰਾਰ

02/24/2018 12:49:59 AM

ਮਾਂਟਰੀਅਲ/ਸਿਡਨੀ— ਆਸਟ੍ਰੇਲੀਆ 'ਚ ਤਿੰਨ ਕਿਊਬਿਕ ਦੀਆਂ ਔਰਤਾਂ 'ਚੋਂ ਇਕ 24 ਸਾਲਾਂ ਔਰਤ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਠਹਿਰਾਇਆ ਗਿਆ ਹੈ ਤੇ ਅਦਾਲਤ 'ਚ ਕਿਊਬਿਕਨ ਦੀ ਸਜ਼ਾ ਸਬੰਧੀ ਸੁਣਵਾਈ 23 ਮਾਰਚ ਨੂੰ ਹੋਵੇਗੀ।
ਨਿਊ ਸਾਊਥ ਵੇਲਜ਼ ਡਿਸਟ੍ਰਿਕਟ ਕੋਰਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਡਨੀ ਦੀ ਇਕ ਅਦਾਲਤ 'ਚ ਮੈਲੀਨਾ ਰੋਬਰਗ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤੇ ਇਸ ਮਾਮਲੇ 'ਚ ਉਸ ਨੂੰ 23 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। ਆਸਟ੍ਰੇਲੀਆਈ ਕਾਨੂੰਨ ਮੁਤਾਬਕ ਅਜਿਹੇ ਅਪਰਾਧ ਦੇ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਰੋਬਰਗ, ਇਜ਼ਾਬੇਲ ਲਾਗੇਸ (30) ਤੇ ਆਂਦਰੇ ਟੈਮਿਨ (60) ਨੂੰ 29 ਅਗਸਤ 2016 ਨੂੰ ਕਰੂਜ਼ ਸ਼ਿਪ ਰਾਹੀਂ ਸਿਡਨੀ ਪਹੁੰਚਣ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਆਸਟ੍ਰੇਲੀਆਈ ਅਧਿਕਾਰੀਆਂ ਨੇ ਸਨੀਫਰ ਕੁੱਤਿਆਂ ਦੀ ਮਦਦ ਨਾਲ ਉਨ੍ਹਾਂ ਦੀ ਕਿਸ਼ਤੀ 'ਚੋਂ 30.5 ਮਿਲੀਅਨ ਡਾਲਰ ਕੀਮਤ ਦੀ 95 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਸੀ।
ਟੈਮਿਨ ਨੂੰ ਇਕ ਹਫਤਾ ਪਹਿਲਾਂ ਹੀ ਇਸ ਮਾਮਲੇ 'ਚ ਦੋਸ਼ੀ ਠਹਿਰਾਉਂਦਿਆਂ ਹੋਇਆ ਸਾਢੇ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਆਸਟ੍ਰੇਲੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਿਸੇ ਕਰੂਜ਼ ਸ਼ਿਪ 'ਚੋਂ ਜ਼ਬਤ ਨਸ਼ੀਲੇ ਪਦਾਰਥ ਦਾ ਸਭ ਤੋਂ ਵੱਡਾ ਮਾਮਲਾ ਹੈ।


Related News