ਕਿਊਬਿਕ 'ਚ ਕੋਰੋਨਾ ਦੇ 2,183 ਨਵੇਂ ਮਾਮਲੇ ਦਰਜ, 3 ਦਿਨਾਂ ਤੋਂ ਲਗਾਤਾਰ ਹੋ ਰਿਹੈ ਵਾਧਾ
Wednesday, Dec 23, 2020 - 01:11 PM (IST)
ਮਾਂਟਰੀਅਲ- ਕਿਊਬਿਕ ਵਿਚ ਤੀਜੀ ਵਾਰ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ 'ਤੇ ਦਰਜ ਹੋਏ ਹਨ। ਮੰਗਲਵਾਰ ਨੂੰ ਸੂਬੇ ਵਿਚ ਕੋਰੋਨਾ ਦੇ 2,183 ਮਾਮਲੇ ਦਰਜ ਹੋਏ ਹਨ।
ਸਿਰਫ ਮਾਂਟਰੀਅਲ ਵਿਚ 893 ਮਾਮਲੇ ਦਰਜ ਹੋਏ ਹਨ ਜਦਕਿ ਐਤਵਾਰ ਨੂੰ ਇੱਥੇ 786 ਮਾਮਲੇ ਦਰਜ ਹੋਏ ਸਨ। ਜਦੋਂ ਦਾ ਕੋਰੋਨਾ ਫੈਲਿਆ ਹੈ, ਉਦੋਂ ਤੋਂ ਕਿਊਬਿਕ ਵਿਚ 1,81,276 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ, ਹਾਲਾਂਕਿ ਵੱਡੀ ਗਿਣਤੀ ਵਿਚ ਲੋਕ ਸਿਹਤਯਾਬ ਵੀ ਹੋਏ ਹਨ।
ਮੰਗਲਵਾਰ ਤੱਕ ਇੱਥੇ ਕੋਰੋਨਾ ਦੇ 18,809 ਮਾਮਲੇ ਸਰਗਰਮ ਸਨ। ਸੂਬੇ ਵਿਚ 7 ਦਿਨਾਂ ਦੀ ਔਸਤ ਮੁਤਾਬਕ ਰੋਜ਼ਾਨਾ ਲਗਭਗ 2000 ਨਵੇਂ ਮਾਮਲੇ ਦਰਜ ਹੋ ਰਹੇ ਹਨ।
ਇਹ ਵੀ ਪੜ੍ਹੋ- ਕੈਨੇਡਾ : ਸੈਂਕੜੇ ਪ੍ਰਵਾਸੀ ਮਜ਼ਦੂਰ ਕ੍ਰਿਸਮਸ ਮੌਕੇ ਪਰਿਵਾਰਾਂ ਤੋਂ ਦੂਰ ਰਹਿਣ ਲਈ ਮਜ਼ਬੂਰ
ਮੰਗਲਵਾਰ ਨੂੰ ਇੱਥੇ ਮਰਨ ਵਾਲਿਆਂ ਦੀ ਗਿਣਤੀ 7,794 ਤੱਕ ਪੁੱਜ ਗਈ। ਮਾਂਟਰੀਅਲ ਵਿਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਤੇ ਹੁਣ ਤੱਕ ਇੱਥੇ 63,721 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਸੂਬੇ ਦੇ ਹਸਪਤਾਲਾਂ ਵਿਚ ਇਸ ਸਮੇਂ 1055 ਲੋਕ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ ਤੇ ਇਨ੍ਹਾਂ ਵਿਚੋਂ 137 ਆਈ. ਸੀ. ਯੂ. ਵਿਚ ਭਰਤੀ ਹਨ। ਸੂਬੇ ਨੂੰ ਕੋਰੋਨਾ ਵੈਕਸੀਨ ਦੀਆਂ 437 ਹੋਰ ਖੁਰਾਕਾਂ ਮਿਲੀਆਂ ਹਨ।