ਫਿਲੀਪੀਨਜ਼ ਨੇ ਦਿੱਤੀ ਵੱਡੀ ਰਾਹਤ, ਵਿਦੇਸ਼ੀ ਯਾਤਰੀਆਂ ਲਈ ਕੁਆਰੰਟੀਨ ਮਿਆਦ ਕੀਤੀ ਖ਼ਤਮ

10/15/2021 3:03:59 PM

ਮਨੀਲਾ (ਵਾਰਤਾ): ਫਿਲੀਪੀਨਜ਼ ਨੇ ਚੀਨ ਅਤੇ 40 ਤੋਂ ਵੱਧ ਹੋਰ ਦੇਸ਼ਾਂ ਤੋਂ ਆਉਣ ਵਾਲੇ ਉਹਨਾਂ ਯਾਤਰੀਆਂ ਲਈ ਕੁਆਰੰਟੀਨ ਦੀ ਸਮੇਂ ਸੀਮਾ ਨੂੰ ਖ਼ਤਮ ਕਰ ਦਿੱਤਾ ਹੈ, ਜਿਹਨਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਚੁੱਕਾ ਹੈ। ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੌਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਰੌਕ ਨੇ ਕਿਹਾ ਕਿ ਨਵਾਂ ਨਿਯਮ ਚੀਨ ਸਮੇਤ ਹੋਰ ਦੇਸ਼ਾਂ ਤੋਂ ਗ੍ਰੀਨ ਸੂਚੀ ਦੇ ਖੇਤਰਾਂ 'ਤੇ ਆਉਣ ਵਾਲੇ ਯਾਤਰੀਆਂ 'ਤੇ ਸ਼ਨੀਵਾਰ ਤੋਂ 31 ਅਕਤੂਬਰ ਤੱਕ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦਾ ਟੀਕਾਕਰਣ ਨਹੀਂ ਹੋਇਆ, ਅੰਸ਼ਕ ਤੌਰ 'ਤੇ ਟੀਕਾਕਰਣ ਵਾਲੇ ਅਤੇ ਜਿਨ੍ਹਾਂ ਦੇ ਟੀਕਾਕਰਣ ਦੀ ਸਥਿਤੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਨਾਲ ਹੀ ਜਿਨ੍ਹਾਂ ਨੇ ਟੀਕਾ ਲਗਾਇਆ ਹੈ ਪਰ ਯਾਤਰਾ ਕਰਨ ਤੋਂ ਪਹਿਲਾਂ ਯਾਤਰਾ ਸੰਬੰਧੀ ਜ਼ਰੂਰੀ ਟੈਸਟ ਕਰਵਾਉਣ ਵਿੱਚ ਅਸਫਲ ਰਹੇ ਹਨ, ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰਹਿਣਾ ਪਏਗਾ। ਇੱਥੇ ਰਹਿਣ ਦੇ ਪੰਜਵੇਂ ਦਿਨ ਕੀਤੇ ਗਏ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੱਕ ਕੁਆਰੰਟੀਨ ਸਹੂਲਤ ਵਿਚ ਰਹਿਣਾ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਰਾਜ ਟੀਕਾਕਰਣ ਕਰਵਾ ਚੁੱਕੇ ਯਾਤਰੀਆਂ ਲਈ ਖ਼ਤਮ ਕਰੇਗਾ ਇਕਾਂਤਵਾਸ ਨਿਯਮ 

ਫਿਲੀਪੀਨਜ਼ ਵਿਚ ਮਾਰਚ 2020 ਤੋਂ ਤਾਲਾਬੰਦੀ ਪਾਬੰਦੀਆਂ ਕਾਰਨ, ਵਿਦੇਸ਼ੀ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲੱਗੀ ਹੋਈ ਹੈ। ਸਿਰਫ ਉਨ੍ਹਾਂ ਯਾਤਰੀਆਂ ਨੂੰ ਹੀ ਦੇਸ਼ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਕੋਲ ਵਿਸ਼ੇਸ਼ ਵੀਜ਼ਾ ਹੈ। ਇਨ੍ਹਾਂ ਵਿੱਚ ਡਿਪਲੋਮੈਟ ਅਤੇ ਹੋਰ ਵਿਸ਼ੇਸ਼ ਲੋਕ ਸ਼ਾਮਲ ਹਨ।

ਨੋਟ- ਫਿਲੀਪੀਨਜ਼ ਵੱਲੋਂ ਵਿਦੇਸ਼ੀ ਯਾਤਰੀਆਂ ਨੂੰ ਦਿੱਤੀ ਰਾਹਤ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News