ਨਿਊ ਬ੍ਰੰਜ਼ਵਿਕ ''ਚ 30 ਦਿਨਾਂ ''ਚ ਲੱਗੇ 22 ਭੂਚਾਲ ਦੇ ਝਟਕੇ

04/13/2018 11:24:31 PM

ਮਕੈਡਮ (ਨਿਊ ਬ੍ਰੰਜ਼ਵਿਕ)— ਦੋ ਸਾਲ ਪਹਿਲਾਂ ਨਿਊ ਬ੍ਰੰਜ਼ਵਿਕ 'ਚ ਰਹੱਸਮਈ ਢੰਗ ਨਾਲ ਆਏ ਭੂਚਾਲਾਂ ਨੇ ਘਰਾਂ ਤੇ ਇਲਾਕੇ ਨੂੰ ਪੂਰੀ ਤਰ੍ਹਾਂ ਕੰਬਾ ਕੇ ਰੱਖ ਦਿੱਤਾ ਸੀ, ਇਹੀ ਲੜੀ ਇਕ ਵਾਰ ਫਿਰ ਸ਼ੁਰੂ ਹੋ ਗਈ ਹੈ। ਪਿਛਲੇ 30 ਦਿਨਾਂ ਦੇ ਅੰਦਰ-ਅੰਦਰ ਅਰਥਕੁਏਕਜ਼ ਕੈਨੇਡਾ ਵੱਲੋਂ ਨਿਊ ਬ੍ਰੰਜ਼ਵਿਕ 'ਚ ਭੂਚਾਲ ਦੇ 22 ਝਟਕੇ ਦਰਜ ਕੀਤੇ ਗਏ। ਇਨ੍ਹਾਂ 'ਚੋਂ ਬਹੁਤੇ ਪ੍ਰੋਵਿੰਸ ਦੇ ਪੱਛਮੀ ਸਿਰੇ 'ਤੇ ਅਮਰੀਕਾ ਦੀ ਸਰਹੱਦ ਦੇ ਨੇੜੇ ਮਕੈਡਮ ਪਿੰਡ ਨੇੜੇ ਮਹਿਸੂਸ ਕੀਤੇ ਗਏ।
ਮੇਅਰ ਕੈਨ ਸਟੈਨਿਕਸ ਦਾ ਕਹਿਣਾ ਹੈ ਕਿ ਇਨ੍ਹਾਂ ਝਟਕਿਆਂ ਕਾਰਨ ਲੋਕ ਕਾਫੀ ਦਹਿਸ਼ਤ 'ਚ ਹਨ ਤੇ ਕਈ ਵਾਰੀ ਤਾਂ ਇਹ ਬੰਦੂਕ ਦੀ ਗੋਲੀ ਦੀ ਅਵਾਜ਼ ਨਾਲੋਂ ਵੀ ਜ਼ਿਆਦਾ ਆਵਾਜ਼ ਪੈਦਾ ਕਰਦੇ ਹਨ। ਨੈਚੂਰਲ ਰਿਸੋਰਸਿਜ਼ ਕੈਨੇਡਾ ਦੇ ਭੂਚਾਲ ਵਿਗਿਆਨਕ ਸਟੀਫਨ ਹਾਲਚੱਕ ਨੇ ਕਿਹਾ ਕਿ ਪਿੱਛੇ ਜਿਹੇ ਆਏ ਸਾਰੇ ਭੂਚਾਲ ਦੇ ਝਟਕੇ ਮਾਮੂਲੀ ਸਨ ਤੇ ਇਨ੍ਹਾਂ ਦੀ ਰਿਕਟਰ ਸਕੇਲ 'ਤੇ ਤੀਬਰਤਾ ਤਿੰਨ ਤੋਂ ਵੀ ਘੱਟ ਸੀ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਦੇ ਕਈ ਹਿੱਸਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਪਰ ਇਨ੍ਹਾਂ 'ਚ ਵਾਧਾ ਹੋਣ ਦਾ ਕੋਈ ਸੰਕੇਤ ਨਹੀਂ ਹੈ।
2016 ਦੇ ਸ਼ੁਰੂ 'ਚ, ਮਕੈਡਮ ਇਲਾਕੇ 'ਚ 100 ਤੋਂ ਵੀ ਵਧ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਪਰ ਇਸ ਦਾ ਕੋਈ ਵੀ ਕਾਰਨ ਨਹੀਂ ਮਿਲਿਆ।


Related News