ਕਤਰ ਦਾ ਸੰਕਟ ਦੂਰ ਕਰਨਗੀਆਂ ਇਹ ਵਿਦੇਸ਼ਾ ਗਾਂਵਾਂ

Wednesday, Jul 12, 2017 - 06:13 PM (IST)

ਕਤਰ— ਸਾਊਦੀ ਅਰਬ ਦੀ ਅਗਵਾਈ ਵਿਚ ਚੱਲ ਰਹੇ ਬਾਇਕਾਟ ਵਿਚ ਦੇਸ਼ ਵਿਚ ਦੁੱਧ ਦੀ ਪੂਰਤੀ ਵਧਾਉਣ ਲਈ ਕਤਰ ਵਿਚ ਗਾਂਵਾਂ ਆਯਾਤ ਕੀਤੀਆਂ ਜਾ ਰਹੀਆਂ ਹਨ। ਦੁੱਧ ਦੇਣ ਵਾਲੀਆਂ 165 ਹੋਲਸਟੀਨ ਗਾਂਵਾਂ ਦੀ ਪਹਿਲੀ ਖੇਪ ਜਰਮਨੀ ਤੋਂ ਹਵਾਈ ਜਹਾਜ਼ ਦੁਆਰਾ ਮੰਗਲਵਾਰ ਨੂੰ ਕਤਰ ਪਹੁੰਚੀ ਹੈ। ਇਨ੍ਹਾਂ ਗਾਂਵਾਂ ਨੂੰ ਨਵੀਂ ਡੇਅਰੀ ਵਿਚ ਲਿਜਾਇਆ ਗਿਆ ਹੈ। ਕਤਰ ਦੀ ਫਰਮ ਪਾਵਰ ਇੰਟਰਨੈਸ਼ਨਲ ਨੇ ਇਨ੍ਹਾਂ ਗਾਂਵਾਂ ਨੂੰ ਖਰੀਦਿਆ ਹੈ। ਜਿਸ ਨਵੇਂ ਬ੍ਰਾਂਡ ਦੇ ਤਹਿਤ ਇਨ੍ਹਾਂ ਡੇਅਰੀ ਉਤਪਾਦਾਂ ਨੂੰ ਵੇਚਿਆ ਜਾਵੇਗਾ, ਉਸ ਦਾ ਨਾਂ 'ਮਿਸਟਰ ਅਲ-ਖਯਾਤ'।
ਕਤਰ ਵਿਚ ਸੰਕਟ ਸ਼ੁਰੂ ਹੋਣ ਤੋਂ ਪਹਿਲਾਂ ਅਜਿਹੀਆਂ 4000 ਗਾਂਵਾਂ ਨੂੰ ਆਯਾਤ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਪਰ ਗੁਆਂਢੀ ਦੇਸ਼ਾਂ ਨਾਲ ਸੰਬੰਧ ਤੋੜ ਲੈਣ ਮਗਰੋਂ ਕਤਰ ਮੁਸ਼ਕਲਾਂ ਨਾਲ ਘਿਰ ਗਿਆ। 
ਸਾਊਦੀ ਅਰਬ, ਬਹਰੀਨ, ਮਿਸਰ ਅਤੇ ਸੰਯੁਕਤ ਅਰਬ ਅਮੀਰਤ ਵੱਲੋਂ ਸੰਬੰਧ ਤੋੜੇ ਪੰਜ ਹਫਤੇ ਬੀਤ ਚੁੱਕੇ ਹਨ। ਹੁਣ ਕਤਰ ਵਪਾਰ ਅਤੇ ਖਾਣ-ਪੀਣ ਦੇ ਸਾਮਾਨ ਲਈ ਨਵੇਂ ਰਸਤਿਆਂ 'ਤੇ ਵਿਚਾਰ ਕਰ ਰਿਹਾ ਹੈ। ਇਸ ਵਿਚ ਦਹੀਂ ਅਤੇ ਸੁੱਕਾ ਖਾਣ-ਪੀਣ ਦਾ ਸਾਮਾਨ ਸ਼ਾਮਿਲ ਹੈ।


Related News