ਕਾਬੁਲ ਤੋਂ ਉਡਾਣਾਂ ਦੇ ਸੰਚਾਲਨ ਵਿਚ ਮਦਦ ਕਰੇਗਾ ਕਤਰ

Thursday, Sep 02, 2021 - 11:50 AM (IST)

ਕਾਬੁਲ ਤੋਂ ਉਡਾਣਾਂ ਦੇ ਸੰਚਾਲਨ ਵਿਚ ਮਦਦ ਕਰੇਗਾ ਕਤਰ

ਵਾਸ਼ਿੰਗਟਨ (ਯੂ. ਐੱਨ. ਆਈ.) - ਅਮਰੀਕਾ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਭੇਜਣ ਲਈ ਕਾਬੁਲ ਹਵਾਈ ਅੱਡੇ ਤੋਂ ਨਾਗਰਿਕ ਉਡਾਣਾਂ ਦੇ ਸੰਚਾਲਨ ਨੂੰ ਬਹਾਲ ਕਰਨ ਲਈ ਤੁਰਕੀ ਅਤੇ ਕਤਰ ਦੇ ਸੰਪਰਕ ਵਿਚ ਹੈ ਜੋ ਇਸਦੇ ਲਈ ਮਹੱਤਵਪੂਰਨ ਭਾਈਵਾਲ ਹਨ।
ਉਨ੍ਹਾਂ ਨੇ ਕਿਹਾ ਕਿ ਕਤਰ ਇਸ ਗੱਲ ਲਈ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਦੀ ਬੁਲਾਰਣ ਜੇਨ ਸਾਕੀ ਨੇ ਕਿਹਾ ਕਿ ਅਸੀਂ ਉਡਾਣਾਂ ਦੀ ਵਰਤੋਂ ਨਾ ਸਿਰਫ ਲੋਕਾਂ ਦੇ ਪ੍ਰਸਥਾਨ ਲਈ ਸਗੋਂ ਵਿਸ਼ਵ ਖੁਰਾਕ ਪ੍ਰੋਗਰਾਮ ਵਰਗੇ ਹੋਰ ਪ੍ਰੋਗਰਾਮਾਂ ਰਾਹੀਂ ਮਨੁੱਖੀ ਸਹਾਇਤਾ ਲਈ ਵੀ ਕਰਨਾ ਚਾਹੁੰਦੇ ਹਾਂ।


author

Harinder Kaur

Content Editor

Related News