ਇਸ ਦੇਸ਼ ''ਚ ਨੀਲੇ ਰੰਗ ਨਾਲ ਰੰਗੀਆਂ ਜਾ ਰਹੀਆਂ ਸੜਕਾਂ, ਭਾਰਤ ਵੀ ਅਪਨਾ ਸਕਦੈ ਤਰੀਕਾ

09/05/2019 12:02:01 PM

ਦੋਹਾ (ਬਿਊਰੋ)— ਅੱਜ ਤੱਕ ਤੁਸੀਂ ਸੜਕਾਂ ਦਾ ਰੰਗ ਕਾਲਾ ਹੀ ਦੇਖਿਆ ਹੋਵੇਗਾ ਪਰ ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਤੁਹਾਨੂੰ ਨੀਲੇ ਰੰਗ ਦੀਆਂ ਸੜਕਾਂ ਦੇਖਣ ਨੂੰ ਮਿਲਣਗੀਆਂ। ਇਸ ਦੇਸ਼ ਦਾ ਨਾਮ ਕਤਰ ਹੈ। ਕਤਰ ਨੇ ਸੜਕਾਂ ਨੂੰ ਨੀਲੇ ਰੰਗ ਵਿਚ ਰੰਗਣ ਦੀ ਸ਼ੁਰੂਆਤ ਰਾਜਧਾਨੀ ਦੋਹਾ ਤੋਂ ਕੀਤੀ ਹੈ। ਇਸ ਤੋਂ ਪਹਿਲਾਂ ਲਾਲ ਏਂਜਲਸ, ਮੱਕਾ ਅਤੇ ਟੋਕੀਓ ਵੀ ਆਪਣੀਆਂ ਸੜਕਾਂ ਨੂੰ ਨੀਲੇ ਰੰਗ ਵਿਚ ਰੰਗ ਚੁੱਕੇ ਹਨ। ਅਜਿਹਾ ਕਰਨ ਦੇ ਪਿੱਛੇ ਗਲੋਬਲ ਵਾਰਮਿੰਗ ਦੀ ਸਮੱਸਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਇਨ੍ਹਾਂ ਨੀਲੀਆਂ ਸੜਕਾਂ ਦੀ ਕਾਫੀ ਚਰਚਾ ਕਰ ਰਹੇ ਹਨ। ਲੋਕ ਇਸ ਨੂੰ ਵਾਤਾਵਰਣ ਸੁਰੱਖਿਆ ਲਈ ਅਪਨਾਇਆ ਜਾ ਰਿਹਾ ਚੰਗਾ ਤਰੀਕਾ ਦੱਸ ਰਹੇ ਹਨ।

PunjabKesari

ਇਕ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ ਦੋਹਾ ਦੀਆਂ ਪੁਰਾਣੀਆਂ ਸੜਕਾਂ ਨੂੰ ਨੀਲੇ ਰੰਗ ਵਿਚ ਰੰਗਿਆ ਗਿਆ ਹੈ ਤਾਂ ਜੋ ਇੱਥੇ ਦੇ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕੇ। ਗੌਰਤਲਬ ਹੈ ਕਿ ਗਲੋਬਲ ਵਾਰਮਿੰਗ ਅਤੇ ਵੱਧਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਕਈ ਦੇਸ਼ ਲਗਾਤਾਰ ਕਦਮ ਚੁੱਕ ਰਹੇ ਹਨ। ਇਸੇ ਸਿਲਸਿਲੇ ਵਿਚ ਕਤਰ ਨੇ ਵੀ ਇਹ ਪ੍ਰਯੋਗ ਕੀਤਾ ਹੈ। ਕਤਰ ਵਿਚ 18 ਮਹੀਨੇ ਤੱਕ ਇਸ ਲਈ ਪਹਿਲਾ 'ਪਾਇਲਟ ਪ੍ਰਾਜੈਕਟ' ਚਲਾਇਆ ਗਿਆ। ਇਸ ਮਗਰੋਂ 19 ਅਗਸਤ ਨੂੰ ਸ਼ਹਿਰ ਦੀ ਇਕ ਪ੍ਰਮੁੱਖ ਸੜਕ ਨੂੰ ਪੂਰੀ ਤਰ੍ਹਾਂ ਨੀਲੇ ਰੰਗ ਵਿਚ ਰੰਗ ਕੇ ਮੁਹਿੰਮ ਲਾਂਚ ਕੀਤੀ ਗਈ। 

PunjabKesari

ਕਤਰ ਦੀ ਪ੍ਰਮੁੱਖ ਜਨਤਕ ਕੰਪਨੀ ਨੂੰ ਅਸਹਿਘਲ ਨੂੰ ਇਹ ਪ੍ਰਾਜੈਕਟ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕਤਰ ਨੇ ਇਹ ਜਾਂਚਿਆ ਕਿ ਰਵਾਇਤੀ ਕਾਲੇ ਰੰਗ ਦੀਆਂ ਸੜਕਾਂ ਦੀ ਤੁਲਨਾ ਵਿਚ ਨੀਲੇ ਰੰਗ ਦੀ ਕੋਟਿੰਗ ਵਾਲੀਆਂ ਸੜਕਾਂ ਦੇ ਤਾਪਮਾਨ ਵਿਚ ਕਿੰਨਾ ਫਰਕ ਆਉਂਦਾ ਹੈ। ਇਸ ਲਈ ਬਕਾਇਦਾ ਸੈਂਸਰ ਲਗਾਏ ਗਏ ਹਨ। ਭਾਵੇਂਕਿ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਹ ਨੀਲੀ ਕੋਟਿੰਗ ਸੂਰਜ ਤੋਂ ਨਿਕਲਣ ਵਾਲੇ ਰੇਡੀਏਸ਼ਨ ਨੂੰ 50 ਫੀਸਦੀ ਤੱਕ ਘੱਟ ਕਰ ਸਕੇਗੀ। ਇਸ਼ ਲਈ ਸੜਕ 'ਤੇ ਨੀਲੇ ਰੰਗ ਦੀ ਇਕ ਮਿਲੀਮੀਟਰ ਮੋਟੀ ਤਹਿ ਚੜ੍ਹਾਈ ਗਈ ਹੈ। ਉੱਥੇ ਇੰਜੀਨੀਅਰ ਸਾਦ ਅਲ-ਦੋਸਾਰੀ ਨੇ ਟਵੀਟ ਕੀਤਾ ਹੈ ਕਿ ਕਾਲੇ ਰੰਗ ਦੀ ਸੜਕ ਦਾ ਤਾਪਮਾਨ ਉਸ ਜਗ੍ਹਾ ਦੇ ਅਸਲੀ ਤਾਪਮਾਨ ਤੋਂ ਕਰੀਬ 20 ਡਿਗਰੀ ਸੈਲਸੀਅਸ ਤੱਕ ਜ਼ਿਆਦਾ ਹੁੰਦਾ ਹੈ ਕਿਉਂਕਿ ਕਾਲਾ ਰੰਗ ਗਰਮੀ ਗ੍ਰਹਿਣ ਕਰ ਕੇ ਉਸ ਨੂੰ ਰੇਡੀਏਟ ਕਰਦਾ ਹੈ। 

PunjabKesari

ਜ਼ਿਕਰਯੋਗ ਹੈ ਕਿ ਕਤਰ ਇਸ ਵਾਰ 2022 ਵਿਚ ਹੋਣ ਵਾਲੇ ਫੀਫਾ ਵਰਡਲ ਕੱਪ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਜੇਕਰ ਕਤਰ ਦਾ ਇਹ ਪ੍ਰਯੋਗ ਸਫਲ ਹੁੰਦਾ ਹੈ ਤਾਂ ਕੀ ਭਾਰਤ ਵਿਚ ਵੀ ਇਸ ਤਕਨੀਕ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ? ਕੀ ਭਾਰਤ ਵਿਚ ਇਸ ਲਈ ਪਾਇਲਟ ਪ੍ਰਾਜੈਕਟ ਚਲਾਇਆ ਜਾ ਸਕਦਾ ਹੈ? ਜੇਕਰ ਭਾਰਤ ਵੀ ਇਸ ਤਕਨੀਕ ਨੂੰ ਅਪਨਾਉਂਦਾ ਹੈ ਤਾਂ ਗਲੋਬਲ ਵਾਰਮਿੰਗ ਤੋਂ ਬਚਣ ਲਈ ਇਹ ਦੇਸ਼ ਲਈ ਕਾਰਗਰ ਤਰੀਕਾ ਸਾਬਤ ਹੋ ਸਕਦਾ ਹੈ।


Vandana

Content Editor

Related News