''ਕੰਤਾਸ'' ਅੰਤਰਰਾਸ਼ਟਰੀ ਉਡਾਣਾਂ ਲਈ 18 ਦਸੰਬਰ ਤੋਂ ਤਿਆਰ : ਆਸਟ੍ਰੇਲੀਆ

Thursday, Sep 16, 2021 - 06:34 PM (IST)

''ਕੰਤਾਸ'' ਅੰਤਰਰਾਸ਼ਟਰੀ ਉਡਾਣਾਂ ਲਈ 18 ਦਸੰਬਰ ਤੋਂ ਤਿਆਰ : ਆਸਟ੍ਰੇਲੀਆ

ਮੈਲਬੌਰਨ (ਸੈਣੀ ,ਖੁਰਦ, ਚਾਂਦਪੁਰੀ): ਆਸਟ੍ਰੇਲੀਆਈ ਸੰਘੀ ਸਰਕਾਰ ਨੇ ਕ੍ਰਿਸਮਿਸ ਦੇ ਮੱਦੇਨਜ਼ਰ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦਿੰਦਿਆਂ ਕੰਤਾਸ ਏਅਰਲਾਈਨ ਰਾਹੀਂ 18 ਦਸੰਬਰ ਤੋਂ ਛੇ ਅੰਤਰਰਾਸ਼ਟਰੀ ਮਾਰਗਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਐਲਾਨੀ ਹੈ। ਦਸੰਬਰ ਮਹੀਨੇ ਲਈ ਰੂਟਾਂ ਦੀ ਪੂਰੀ ਸੂਚੀ ਵਿੱਚ ਸਿਡਨੀ-ਲੰਡਨ (18 ਦਸੰਬਰ), ਮੈਲਬੌਰਨ-ਲੰਡਨ (18 ਦਸੰਬਰ), ਸਿਡਨੀ-ਲਾਸ ਏਂਜਲਸ (18 ਦਸੰਬਰ), ਮੈਲਬਰਨ-ਲਾਸ ਏਂਜਲਸ (19 ਦਸੰਬਰ), ਬ੍ਰਿਸਬੇਨ-ਲਾਸ ਏਂਜਲਸ (19 ਦਸੰਬਰ), ਸਿਡਨੀ-ਹੋਨੋਲੂਲੂ (20 ਦਸੰਬਰ), ਸਿਡਨੀ-ਵੈਨਕੂਵਰ (18 ਦਸੰਬਰ), ਸਿਡਨੀ-ਸਿੰਗਾਪੁਰ (18 ਦਸੰਬਰ), ਮੈਲਬਰਨ-ਸਿੰਗਾਪੁਰ (18 ਦਸੰਬਰ), ਬ੍ਰਿਸਬੇਨ-ਸਿੰਗਾਪੁਰ (19 ਦਸੰਬਰ), ਸਿਡਨੀ-ਟੋਕੀਓ (19 ਦਸੰਬਰ), ਸਿਡਨੀ-ਫਿਜੀ (19 ਦਸੰਬਰ) ਤੂੰ ਫਲਾਈਟਾਂ ਸ਼ੁਰੂ ਹੋਣ ਦੀ ਆਸ ਜਤਾਈ ਜਾ ਰਹੀ ਹੈ ਜਦਕਿ  ਪਰਥ ਤੋਂ ਅੰਤਰਰਾਸ਼ਟਰੀ ਉਡਾਣਾਂ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ ਖ਼ਿਲਾਫ਼ ਇਕਜੁੱਟ ਹੋਏ US-UK ਅਤੇ Australia, ਡ੍ਰੈਗਨ ਨੇ ਕਹੀ ਇਹ ਗੱਲ

ਉੱਧਰ ਸਰਕਾਰ ਦੇ ਮੁੱਖ ਕਾਰਜਕਾਰੀ ਐਲਨ ਜੋਇਸ ਨੇ ਉਨ੍ਹਾਂ ਰਾਜਾਂ ਦੀ ਆਲੋਚਨਾ ਕੀਤੀ ਜੋ ਟੀਕੇ ਦੇ ਟੀਚੇ ਪ੍ਰਾਪਤ ਹੋਣ ਦੇ ਬਾਅਦ ਵੀ ਸਰਹੱਦਾਂ ਨੂੰ ਬੰਦ ਰੱਖਣ ਦੀ ਯੋਜਨਾ ਬਣਾ ਰਹੇ ਹਨ। ਉਹਨਾਂ ਕਿਹਾ ਕਿ "ਬਦਕਿਸਮਤੀ ਨਾਲ ਮੈਨੂੰ ਲਗਦਾ ਹੈ ਕਿ ਇੱਕ ਜਾਂ ਦੋ ਰਾਜ ਹਨ ਜੋ ਇਸ ਬਾਰੇ ਵਧੇਰੇ ਰੂੜ੍ਹੀਵਾਦੀ ਨਜ਼ਰੀਆ ਲੈ ਰਹੇ ਹਨ।” ਉਹਨਾਂ ਅਨੁਸਾਰ ਟੀਕਾਕਰਨ ਦੀਆਂ ਦਰਾਂ 80 ਪ੍ਰਤੀਸ਼ਤ ਹੋ ਜਾਣ 'ਤੇ ਰਾਸ਼ਟਰੀ ਸਰਹੱਦਾਂ ਖੁੱਲ੍ਹਣੀਆਂ ਚਾਹੀਦੀਆਂ ਹਨ। 

ਗੌਰਤਲਬ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਦਾ ਮੁੜ ਚਾਲੂ ਹੋਣਾ ਟੀਕਾਕਰਨ ਦੀਆਂ ਦਰਾਂ ਦੇ ਅਧਾਰ ਅਤੇ ਸਰਹੱਦੀ ਪਾਬੰਦੀਆਂ ‘ਚ ਢਿੱਲ 'ਤੇ ਨਿਰਭਰ ਰਹੇਗਾ। ਕੰਤਾਸ ਜ਼ਿਆਦਾਤਰ ਰੂਟਾਂ 'ਤੇ ਏਅਰਬੱਸ ਏ 330 ਅਤੇ ਬੋਇੰਗ 787 ਡ੍ਰੀਮਲਾਈਨਰ ਦੇ ਸੁਮੇਲ ਨੂੰ ਉਡਾਏਗਾ। ਦੱਸਣਯੋਗ ਹੈ ਕਿ ਏਅਰ ਕੈਨੇਡਾ ਨੇ 17 ਦਸੰਬਰ ਤੋਂ ਆਪਣੇ ਸਿਡਨੀ-ਵੈਨਕੂਵਰ ਮਾਰਗ ਨੂੰ ਦੁਬਾਰਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।


author

Vandana

Content Editor

Related News