...ਜਦੋਂ ਸੜਕ ''ਤੇ ਭਿੜੇ ਅਜਗਰ ਤੇ ਕੋਬਰਾ (ਵੀਡੀਓ)

08/31/2015 7:39:47 PM

ਸਿੰਗਾਪੁਰ— ਤੁਸੀਂ ਅਜਗਰ ਅਤੇ ਕੋਬਰਾ ਨੂੰ ਆਪਣਾ ਸ਼ਿਕਾਰ ਕਰਦੇ ਹੋਏ ਵੀਡੀਓ ''ਚ ਕਈ ਵਾਰ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਅਜਗਰ ਅਤੇ ਕੋਬਰਾ ਨੂੰ ਆਪਸ ਵਿਚ ਲੜਦੇ ਦੇਖਿਆ ਹੈ। ਇਕ ਵੀਡੀਓ ਅਜਕਲ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਅਜਗਰ ਅਤੇ ਕੋਬਰਾ ਸਿੰਗਾਪੁਰ ਦੀ ਸੜਕ ''ਤੇ ਇਕ-ਦੂਜੇ ਨਾਲ ਭਿੜਦੇ ਨਜ਼ਰ ਆ ਰਹੇ ਹਨ। ਉਥੇ ਖੜ੍ਹੇ ਲੋਕਾਂ ਨੇ ਇਸ ਲੜਾਈ ਨੂੰ ਆਪਣੇ ਕੈਮਰੇ ''ਚ ਕੈਦ ਕਰ ਲਿਆ। 
ਸੜਕ ''ਤੋਂ ਲੰਘਦੇ ਲੋਕਾਂ ਦੀ ਭੀੜ ਇਸ ਘਟਨਾ ਨੂੰ ਦੇਖਣ ਇਕੱਠੀ ਹੋ ਗਈ। ਲੜਾਈ ਕਈ ਘੰਟਿਆਂ ਤੱਕ ਚੱਲੀ, ਅਖੀਰ ''ਚ ਕੋਬਰਾ ਭੱਜਣ ''ਚ ਸਫਲ ਰਿਹਾ, ਪਰ ਅਜਗਰ ਉਥੇ ਹੀ ਰਿਹਾ। ਅਜਗਰ ਦੇ ਸੜਕੇ ''ਤੇ ਪਏ ਹੋਣ ਦੀ ਸੂਚਨਾ ਉਥੇ ਖੜ੍ਹੇ ਲੋਕਾਂ ਨੇ ਸਥਾਨਕ ਕਰਮਚਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਕਰਮਚਾਰੀ ਅਜਗਰ ਨੂੰ ਆਪਣੇ ਨਾਲ ਲੈ ਗਏ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News