ਬਾਈਡੇਨ ਨੇ ਰੂਸ ''ਤੇ ਨਵੀਆਂ ਪਾਬੰਦੀਆਂ ਲਾਉਣ ਦੀ ਦਿੱਤੀ ਧਮਕੀ, ਪੁਤਿਨ ਨੇ ਦਿੱਤਾ ਕਰਾਰਾ ਜਵਾਬ
Saturday, Jan 01, 2022 - 11:47 PM (IST)
ਇੰਟਰਨੈਸ਼ਨਲ ਡੈਸਕ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮਿਰ ਪੁਤਿਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਯੂਕ੍ਰੇਨ ਵਿਰੁੱਧ ਰੂਸ ਹੋਰ ਫੌਜੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਦੇ ਉਸ ਦੇ ਵਿਰੁੱਧ ਨਵੀਆਂ ਪਾਬੰਦੀਆਂ ਲੱਗਾ ਸਕਦਾ ਹੈ। ਇਸ 'ਤੇ ਪੁਤਿਨ ਨੇ ਕਿਹਾ ਕਿ ਅਮਰੀਕਾ ਦਾ ਅਜਿਹਾ ਕੋਈ ਵੀ ਕਦਮ ਦੋਵੇਂ ਦੇਸ਼ਾਂ ਦੇ ਸੰਬੰਧਾਂ ਨੂੰ ਪੂਰੀ ਤਰ੍ਹਾਂ ਨਾਲ ਤੋੜ ਸਕਦਾ ਹੈ।
ਇਹ ਵੀ ਪੜ੍ਹੋ : ਸਿੱਧੂ ਦੇ ਘਰ ਦੇ ਬਾਹਰ ਧਰਨਾ ਦੇ ਰਹੀਆਂ ਮਹਿਲਾ ਕਰਮਚਾਰੀਆਂ ’ਤੇ ਸੁਰੱਖਿਆ ਕਰਮਚਾਰੀਆਂ ਨੇ ਚੜ੍ਹਾਈ ਗੱਡੀ
ਯੂਕ੍ਰੇਨ ਕੋਲ ਰੂਸੀ ਫੌਜ ਦੇ ਵਧਦੇ ਦਖਲ 'ਤੇ ਦੋਵਾਂ ਨੇਤਾਵਾਂ ਨੇ ਕਰੀਬ ਇਕ ਘੰਟੇ ਤੱਕ ਖੁੱਲ ਕੇ ਗੱਲਬਾਤ ਕੀਤੀ। ਪੁਤਿਨ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਯੂਰੀ ਸ਼ਾਕੋਵ ਨੇ ਕਿਹਾ ਕਿ ਅਮਰੀਕਾ ਦਾ ਵਾਧੂ ਪਾਬੰਦੀਆਂ ਲਾਉਣਾ, ਇਕ ਬਹੁਤ ਵੱਡੀ ਗਲਤੀ ਹੋਵੇਗੀ ਜਿਸ ਦੇ ਗੰਭੀਰ ਨਤੀਜੇ ਹੋਣਗੇ। ਬਾਈਡੇਨ ਅਤੇ ਪੁਤਿਨ ਦਰਮਿਆਨ ਫੋਨ 'ਤੇ ਹੋਈ ਗੱਲ਼ਬਾਤ ਦੇ ਬਾਰੇ 'ਚ ਸ਼ਾਕੋਵ ਨੇ ਮਾਸਕੋ 'ਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਉੱਤਰੀ ਪਾਕਿਸਤਾਨ 'ਚ 5.3 ਤੀਬਰਤਾ ਦਾ ਆਇਆ ਭੂਚਾਲ
ਉਨ੍ਹਾਂ ਨੇ ਦੱਸਿਆ ਕਿ ਪੁਤਿਨ ਨੇ ਬਾਈਡੇਨ ਨੂੰ ਕਿਹਾ ਕਿ ਜੇਕਰ ਅਮਰੀਕੀ ਸਰਹੱਦਾਂ ਨੇੜੇ ਹਮਲਾਵਰ ਹਥਿਆਰ ਤਾਇਨਾਤ ਕੀਤੇ ਗਏ ਤਾਂ ਰੂਸ ਵੀ ਅਮਰੀਕਾ ਦੀ ਤਰ੍ਹਾਂ ਹੀ ਕਾਰਵਾਈ ਕਰੇਗਾ। ਉਥੇ, ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਫੋਨ 'ਤੇ ਹੋਈ ਗੱਲ਼ਬਾਤ 'ਤੇ ਕੁਝ ਖੁੱਲ੍ਹ ਕੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੇਤਾਵਾਂ ਨੇ ਇਸ ਗੱਲ 'ਤੇ ਸਹਿਮਤੀ ਜ਼ਾਹਰ ਕੀਤੀ ਹੈ ਕਿ ਅਜਿਹੇ ਵੀ ਕਈ ਖੇਤਰ ਹਨ, ਜਿਥੇ ਦੋਵੇਂ ਪੱਖ ਸਾਰਥਕ ਤਰੱਕੀ ਕਰ ਸਕਦੇ ਹਨ ਪਰ ਅਜਿਹੇ ਮਤਭੇਦ ਵੀ ਹਨ ਜਿਨ੍ਹਾਂ ਨੂੰ ਹੱਲ ਕਰਨਾ ਅਸੰਭਵ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕੋਰੋਨਾ ਦੀ ਤੀਜੀ ਲਹਿਰ ਤੇ ਓਮੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ : ਮੁੱਖ ਮੰਤਰੀ ਚੰਨੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।