ਪੁਤਿਨ ਨੇ ਪੱਛਮ ਨੂੰ ਸੁਰੱਖਿਆ ਗਾਰੰਟੀ ਦੇਣ ਲਈ ਜਲਦ ਕਦਮ ਚੁੱਕਣ ਦੀ ਕੀਤੀ ਅਪੀਲ
Thursday, Dec 23, 2021 - 08:32 PM (IST)
ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਵੀਰਵਾਰ ਨੂੰ ਪੱਛਮੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਨਾਟੋ ਗਠਜੋੜ ਦੇ ਵਿਸਤਾਰ 'ਚ ਯੂਕ੍ਰੇਨ ਨੂੰ ਸ਼ਾਮਲ ਨਾ ਕਰਨ ਅਤੇ ਉਥੇ ਫੌਜੀ ਗਠਜੋੜ ਦੇ ਹਥਿਆਰ ਤਾਇਨਾਤ ਨਾ ਕਰਨ ਦੀ ਰੂਸੀ ਦੀ ਸੁਰੱਖਿਆ ਗਾਰੰਟੀ ਦੀ ਮੰਗ ਨੂੰ ਪੂਰਾ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ। ਕਈ ਘੰਟਿਆਂ ਤੱਕ ਚੱਲੇ ਸਮਾਚਾਰ ਸੰਮੇਲਨ ਦੌਰਾਨ ਰੂਸੀ ਨੇਤਾ ਨੇ ਅਮਰੀਕਾ ਨਾਲ ਗੱਲਬਾਤ ਦਾ ਸਵਾਗਤ ਕੀਤਾ ਜੋ ਅਗਲੇ ਮਹੀਨੇ ਜੇਨੇਵਾ 'ਚ ਸ਼ੁਰੂ ਹੋਣ ਵਾਲੀ ਹੈ ਅਤੇ ਉਮੀਦ ਜਤਾਈ ਕਿ ਗੱਲਬਾਤ ਦਾ ਤੁਰੰਤ ਨਤੀਜਾ ਨਿਕਲੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਤੇ ਗ੍ਰਹਿ ਮੰਤਰੀ ਰਾਸ਼ਟਰੀ ਸੁਰੱਖਿਆ ਮਾਮਲਿਆਂ 'ਤੇ ਬੰਦ ਕਰਨ ਸਿਆਸਤ : ਚੁੱਘ
ਪੁਤਿਨ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸਪੱਸ਼ਟ ਰੂਪ ਨਾਲ ਦੱਸ ਦਿੱਤਾ ਹੈ ਕਿ ਪੂਰਬ ਵੱਲੋਂ ਨਾਟੋ ਦਾ ਹੋਰ ਵਿਸਤਾਰ ਅਸਵੀਕਾਰਯੋਗ ਹੈ। ਪਿਛਲੇ ਹਫ਼ਤੇ ਮਾਸਕੋ ਨੇ ਸੁਰੱਖਿਆ ਦਸਤਾਵੇਜ਼ਾਂ ਦਾ ਮਸੌਦਾ ਪੇਸ਼ ਕੀਤਾ ਜਿਸ 'ਚ ਨਾਟੋ 'ਚ ਯੂਕ੍ਰੇਨ ਅਤੇ ਹੋਰ ਸਾਬਕਾ ਸੋਵੀਅਤ ਦੇਸ਼ਾਂ ਨੂੰ ਮੈਂਬਰਸ਼ਿਪ ਦੇਣ ਤੋਂ ਇਨਕਾਰ ਕਰਨ ਅਤੇ ਮੱਧ ਅਤੇ ਪੂਰਬੀ ਯੂਰਪ 'ਚ ਗਠਜੋੜ ਦੀ ਫੌਜੀ ਤਾਇਨਾਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਹੀਰੋ ਮੋਟਰਕਾਰਪ ਅਤੇ ਵਾਕਸਵੈਗਨ ਦੇ ਵਾਹਨ ਖਰੀਦਣਾ ਹੋਵੇਗਾ ਮਹਿੰਗਾ
ਨਾਟੋ ਗਠਜੋੜ ਦਾ ਇਕ ਪ੍ਰਮੁੱਖ ਸਿਧਾਂਤ ਇਹ ਹੈ ਕਿ ਮੈਂਬਰਸ਼ਿਪ ਕਿਸੇ ਵੀ ਯੋਗ ਦੇਸ਼ ਲਈ ਖੁੱਲੀ ਹੈ। ਪੁਤਿਨ ਨੇ ਕਿਹਾ ਕਿ ਕੀ ਅਸੀਂ ਅਮਰੀਕਾ ਦੀਆਂ ਸਰਹੱਦਾਂ ਕੋਲ ਮਿਜ਼ਾਈਲ ਲੱਗਾ ਰਹੇ ਹਾਂ? ਉਨ੍ਹਾਂ ਨੇ ਕਿਹਾ ਕਿ ਨਹੀਂ, ਇਹ ਅਮਰੀਕਾ ਹੈ ਜੋ ਮਿਜ਼ਾਈਲ ਨੂੰ ਲੈ ਕੇ ਸਾਡੇ ਘਰ ਤੱਕ ਆਇਆ ਹੈ। ਉਹ ਸਾਡੀ ਦਹਿਲੀਜ਼ ਤੱਕ ਆ ਗਏ ਹਨ।
ਇਹ ਵੀ ਪੜ੍ਹੋ : ਚੀਨ ਮਹਿਲਾਵਾਂ ਦੇ ਅਧਿਕਾਰੀਆਂ ਦੀ ਰੱਖਿਆ ਲਈ ਸਖ਼ਤ ਕਾਨੂੰਨ ਪਾਸ ਕਰਨ ਦੀ ਤਿਆਰੀ 'ਚ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।