ਰੂਸ ਅਤੇ ਅਮਰੀਕਾ ਆਪਣੇ ਰਾਜਦੂਤਾਂ ਨੂੰ ਵਾਪਸ ਦੂਤਘਰ ਭੇਜਣ ''ਤੇ ਹੋਏ ਸਹਿਮਤ

Wednesday, Jun 16, 2021 - 10:47 PM (IST)

ਰੂਸ ਅਤੇ ਅਮਰੀਕਾ ਆਪਣੇ ਰਾਜਦੂਤਾਂ ਨੂੰ ਵਾਪਸ ਦੂਤਘਰ ਭੇਜਣ ''ਤੇ ਹੋਏ ਸਹਿਮਤ

ਜਿਨੇਵਾ - ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤਣਾਅ ਘੱਟ ਕਰਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਆਪਣੇ ਰਾਜਦੂਤਾਂ ਨੂੰ ਵਾਪਸ ਉਨ੍ਹਾਂ ਦੇ ਅਹੁਦਿਆਂ 'ਤੇ ਭੇਜਣ ਲਈ ਸਹਿਮਤ ਹੋਏ ਹੈ।

ਜਿਨੇਵਾ ਵਿੱਚ ਬਾਈਡੇਨ ਦੇ ਨਾਲ ਬੁੱਧਵਾਰ ਨੂੰ ਸੰਮੇਲਨ ਤੋਂ ਬਾਅਦ ਪੁਤਿਨ ਨੇ ਪੱਤਰ ਪ੍ਰੈੱਸ ਕਾਨਫਰੰਸ ਵਿੱਚ ਇਸ ਦੀ ਘੋਸ਼ਣਾ ਕੀਤੀ। ਦੋਨਾਂ ਦੇਸ਼ਾਂ ਵਿੱਚ ਤਣਾਅ ਵਿੱਚ ਵਾਧੇ ਤੋਂ ਬਾਅਦ ਦੂਤਘਰਾਂ ਨੂੰ ਕਰਮਚਾਰੀਆਂ ਦੀ ਕਟੌਤੀ ਕੀਤੀ ਗਈ ਸੀ।

ਅਮਰੀਕਾ ਵਿੱਚ ਰੂਸੀ ਰਾਜਦੂਤ ਅਨਾਤੋਲੀ ਐਂਟੋਨੋਵ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਵਾਸ਼ਿੰਗਟਨ ਤੋਂ ਵਾਪਸ ਸੱਦ ਲਿਆ ਗਿਆ ਸੀ ਜਦੋਂ ਬਾਈਡੇਨ ਨੇ ਪੁਤਿਨ ਨੂੰ ਹਤਿਆਰਾ ਕਿਹਾ ਸੀ। ਰੂਸ ਵਿੱਚ ਅਮਰੀਕੀ ਰਾਜਦੂਤ ਜਾਨ ਸੁਲਿਵਨ ਨੇ ਕਰੀਬ ਦੋ ਮਹੀਨੇ ਪਹਿਲਾਂ ਮਾਸਕੋ ਛੱਡ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News