ਰੂਸ-ਯਕ੍ਰੇਨ ਜੰਗ ਦਾ ਅਸਰ! ਰਾਸ਼ਟਰਪਤੀ ਪੁਤਿਨ ਦੀ ਧੀ ਮਾਰੀਆ ਦਾ ਟੁੱਟਿਆ ਵਿਆਹ

Thursday, Mar 24, 2022 - 09:50 AM (IST)

ਰੂਸ-ਯਕ੍ਰੇਨ ਜੰਗ ਦਾ ਅਸਰ! ਰਾਸ਼ਟਰਪਤੀ ਪੁਤਿਨ ਦੀ ਧੀ ਮਾਰੀਆ ਦਾ ਟੁੱਟਿਆ ਵਿਆਹ

ਮਾਸਕੋ- ਜਦੋਂ ਤੋਂ ਰੂਸ ਅਤੇ ਯੂਕ੍ਰੇਨ ਦੀ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਉਨ੍ਹਾਂ ਦਾ ਪਰਿਵਾਰ ਲਗਾਤਾਰ ਕਿਆਸਾਂ ਅਤੇ ਸੁਰਖੀਆਂ ’ਚ ਹੈ। ਇਸ ਦਰਮਿਆਨ ਇਕ ਖ਼ਬਰ ਸਾਹਮਣੇ ਆਈ ਹੈ ਜਿਸ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਦੀ ਧੀ ਮਾਰੀਆ ਦਾ ਵਿਆਹ ਟੁੱਟ ਗਿਆ ਹੈ ਅਤੇ ਉਨ੍ਹਾਂ ਦੇ ਪਤੀ ਉਨ੍ਹਾਂ ਤੋਂ ਵੱਖ ਹੋ ਗਏ ਹਨ। ਮਾਰੀਆ ਦਾ ਵਿਆਹ ਡੱਚ ਬਿਜ਼ਨੈੱਸਮੈਨ ਨਾਲ ਹੋਇਆ ਸੀ। ਪੁਤਿਨ ਦੀ ਧੀ ਦੇ ਬੱਚੇ ਵੀ ਹਨ ਅਤੇ ਮਾਰੀਆ ਆਪਣੇ ਨਾਂ ਦੇ ਨਾਲ ਵੋਰੋਤਸੋਵਾ ਸਰਨੇਮ ਦੀ ਵਰਤੋਂ ਕਰਦੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ 'ਚ ਰੂਸ ਦੀ ਅਮਰੀਕਾ ਨੂੰ ਵੱਡੀ ਚਿਤਾਵਨੀ

ਦਰਅਸਲ, ਡੇਲੀ ਸਟਾਰ ਨੇ ਆਪਣੀ ਇਕ ਰਿਪੋਰਟ ’ਚ ਇਸ ਮਾਮਲੇ ’ਤੇ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਰੂਸੀ ਜਲਾਵਤਨ ਖੋਜੀ ਪੱਤਰਕਾਰ ਸਰਗੇਈ ਕੇਨੇਵ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਦੀ ਧੀ ਮਾਰੀਆ ਵੋਰੋਤਸੋਵਾ ਹੁਣ ਆਪਣੇ ਪਤੀ ਨਾਲੋਂ ਵੱਖ ਹੋ ਗਈ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕਦੋਂ ਅਤੇ ਕਿਹੜੇ ਹਾਲਾਤਾਂ ’ਚ ਇਹ ਤੋੜ-ਵਿਛੋੜਾ ਹੋਇਆ ਹੈ ਅਤੇ ਇਹ ਵੀ ਨਹੀਂ ਦੱਸਿਆ ਗਿਆ ਕਿ ਕੀ ਯੂਕ੍ਰੇਨ ਜੰਗ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ ਪਰ ਕਿਆਸ ਲਗਾਏ ਜਾ ਰਹੇ ਹਨ ਜੰਗ ਦਾ ਅਸਰ ਹੁਣ ਪੁਤਿਨ ਦੇ ਪਰਿਵਾਰ ’ਤੇ ਵੀ ਪੈ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ: ਓਕਲਾਹੋਮਾ 'ਚ 2 ਵਾਹਨਾਂ ਦੀ ਭਿਆਨਕ ਟੱਕਰ, 6 ਵਿਦਿਆਰਥੀ ਹਲਾਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News