UN ''ਚ ਪੁਤਿਨ ਨੇ ਕੀਤੀ ਰੂਸੀ ਵੈਕਸੀਨ ਦੀ ਤਰੀਫ, ਬੋਲੇ -ਇਨ੍ਹਾਂ ਕਰਮਚਾਰੀਆਂ ਨੂੰ ਫ੍ਰੀ ''ਚ ਲਾਵਾਂਗੇ ਕੋਰੋਨਾ ਵੈਕਸੀਨ

Wednesday, Sep 23, 2020 - 01:42 AM (IST)

UN ''ਚ ਪੁਤਿਨ ਨੇ ਕੀਤੀ ਰੂਸੀ ਵੈਕਸੀਨ ਦੀ ਤਰੀਫ, ਬੋਲੇ -ਇਨ੍ਹਾਂ ਕਰਮਚਾਰੀਆਂ ਨੂੰ ਫ੍ਰੀ ''ਚ ਲਾਵਾਂਗੇ ਕੋਰੋਨਾ ਵੈਕਸੀਨ

ਨਿਊਯਾਰਕ - ਸੰਯੁਕਤ ਰਾਸ਼ਟਰ ਮਹਾਸਭਾ ਦੀ 75ਵੀਂ ਵਰ੍ਹੇਗੰਢ ਵਿਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਵੀ ਸੰਬੋਧਿਤ ਕੀਤਾ। ਪੁਤਿਨ ਨੇ ਆਖਿਆ ਕਿ ਰੂਸ ਦੀ ਕੋਰੋਨਾ ਵੈਕਸੀਨ ਟ੍ਰਾਇਲ ਦੌਰਾਨ ਸੁਰੱਖਿਅਤ ਅਤੇ ਪ੍ਰਭਾਵੀ ਸਾਬਿਤ ਹੋਈ ਹੈ। ਅਸੀਂ ਇਸ ਵੈਕਸੀਨ ਨੂੰ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਵੰਡਣ ਨੂੰ ਤਿਆਰ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਸ਼ੁਲਕ ਇਸ ਵੈਕਸੀਨ ਦਾ ਡੋਜ਼ ਦਿੱਤੇ ਜਾਣ ਦੀ ਪੇਸ਼ਕਸ਼ ਵੀ ਕੀਤੀ।

ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ
ਪੁਤਿਨ ਨੇ ਯੂ. ਐੱਨ. ਜੀ. ਏ. ਦੇ ਸੰਮੇਲਨ ਵਿਚ ਕਿਹਾ ਕਿ ਸਾਡੇ ਡਾਕਟਰਾਂ ਅਤੇ ਸਾਇੰਸਦਾਨਾਂ ਨੇ ਇੰਡਸਟ੍ਰੀਅਲ ਅਤੇ ਕਲੀਨਿਕਲ ਅਨੁਭਵਾਂ ਦੇ ਆਧਾਰ 'ਤੇ ਕੋਰੋਨਾਵਾਇਰਸ ਦਾ ਤੁਰੰਤ ਪਤਾ ਲਾਉਣ ਅਤੇ ਉਸ ਦਾ ਇਲਾਜ ਕਰਨ ਲਈ ਟੈਸਟਿੰਗ ਸਿਸਟਮ ਅਤੇ ਦਵਾਈਆਂ ਦੀ ਇਕ ਲੜੀ ਵਿਕਸਤ ਕੀਤੀ ਹੈ। ਉਨ੍ਹਾਂ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਨੂੰ ਵੀ ਬਣਾਇਆ ਹੈ।

PunjabKesari

ਵੈਕਸੀਨ 'ਤੇ ਆਯੋਜਿਤ ਕਰਨਗੇ ਅੰਤਰਰਾਸ਼ਟਰੀ ਸੰਮੇਲਨ
ਉਨ੍ਹਾਂ ਅੱਗੇ ਆਖਿਆ ਕਿ ਅਸੀਂ ਸਾਥੀ ਸਬੰਧਾਂ ਲਈ ਪੂਰੀ ਤਰ੍ਹਾਂ ਨਾਲ ਖੁਲ੍ਹੇ ਹਾਂ ਅਤੇ ਸਹਿਯੋਗ ਕਰਨ ਲਈ ਤਿਆਰ ਹਾਂ। ਇਸ ਦੇ ਲਈ ਅਸੀਂ ਐਂਟੀ ਕੋਰੋਨਾਵਾਇਰਸ ਵੈਕਸੀਨ ਦੇ ਵਿਕਾਸ ਵਿਚ ਸਹਿਯੋਗ ਦੇ ਇਛੁੱਕ ਦੇਸ਼ਾਂ ਲਈ ਜਲਦ ਹੀ ਇਕ ਆਨਲਾਈਨ ਉੱਚ-ਪੱਧਰੀ ਸੰਮੇਲਨ ਆਯੋਜਿਤ ਕਰਨ ਦਾ ਪ੍ਰਸਤਾਵ ਕਰ ਰਹੇ ਹਾਂ।

ਸਾਰੇ ਦੇਸ਼ਾਂ ਨੂੰ ਵੰਡਾਂਗੇ ਵੈਕਸੀਨ
ਅਸੀਂ ਆਪਣੇ ਅਨੁਭਵ ਨੂੰ ਸਾਂਝਾ ਕਰਨ ਅਤੇ ਸਾਰੇ ਰਾਜਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਲ ਸਹਿਯੋਗ ਜਾਰੀ ਰੱਖਣ ਲਈ ਤਿਆਰ ਹਾਂ। ਇਸ ਸਹਿਯੋਗ ਵਿਚ ਰੂਸੀ ਕੋਰੋਨਾਵਾਇਰਸ ਵੈਕਸੀਨ ਦੀ ਸਪਲਾਈ ਵੀ ਸ਼ਾਮਲ ਹੈ। ਇਹ ਵੈਕਸੀਨ ਹੋਰ ਦੇਸ਼ਾਂ ਲਈ ਸੁਰੱਖਿਅਤ ਅਤੇ ਪ੍ਰਭਾਵੀ ਸਾਬਿਤ ਹੋਈ ਹੈ।

ਯੂ. ਐੱਨ. ਕਰਮਚਾਰੀਆਂ ਨੂੰ ਵੈਕਸੀਨ ਫ੍ਰੀ ਵਿਚ ਦੇਣ ਦਾ ਐਲਾਨ
ਉਨ੍ਹਾਂ ਅੱਗੇ ਆਖਿਆ ਕਿ ਕੋਰੋਨਾਵਾਇਰਸ ਨੇ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਅਤੇ ਖੇਤਰੀ ਬਣਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਰੂਸ ਸਾਰੇ ਜ਼ਰੂਰੀ ਅਤੇ ਯੋਗ ਸਹਾਇਤਾ ਦੇ ਜ਼ਰੀਏ ਸੰਯੁਕਤ ਰਾਸ਼ਟਰ ਦੀ ਮਦਦ ਕਰਨ ਨੂੰ ਤਿਆਰ ਹੈ। ਅਸੀਂ ਸੰਯੁਕਤ ਰਾਸ਼ਟਰ ਅਤੇ ਉਸ ਦੇ ਦਫਤਰਾਂ ਦੇ ਕਰਮਚਾਰੀਆਂ ਦੇ ਆਪਣੀ ਇੱਛਾ ਮੁਤਾਬਕ ਟੀਕਾਕਰਣ ਲਈ ਆਪਣੀ ਵੈਕਸੀਨ ਬਿਨਾਂ ਕਿਸੇ ਸ਼ੁਲਕ ਦੇਣ ਦੀ ਪੇਸ਼ਕਸ਼ ਕਰ ਰਹੇ ਹਨ।


author

Khushdeep Jassi

Content Editor

Related News