''ਧਿਆਨ ਭਟਕਾਉਣ ਦੀ ਕੋਸ਼ਿਸ਼...'' ਯੂਕ੍ਰੇਨ ਦੇ ਰੂਸ ''ਚ ਤੇਲ ਦੀ ਕਮੀ ਵਾਲੇ ਦਾਅਵਿਆਂ ''ਤੇ ਪੁਤਿਨ ਦਾ ਵੱਡਾ ਬਿਆਨ

Saturday, Jul 04, 2026 - 02:57 PM (IST)

''ਧਿਆਨ ਭਟਕਾਉਣ ਦੀ ਕੋਸ਼ਿਸ਼...'' ਯੂਕ੍ਰੇਨ ਦੇ ਰੂਸ ''ਚ ਤੇਲ ਦੀ ਕਮੀ ਵਾਲੇ ਦਾਅਵਿਆਂ ''ਤੇ ਪੁਤਿਨ ਦਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਰੂਸੀ ਤੇਲ ਰਿਫਾਇਨਰੀਆਂ ’ਤੇ ਯੂਕ੍ਰੇਨ ਦੇ ਲਗਾਤਾਰ ਹਮਲਿਆਂ ਨਾਲ ਦੇਸ਼ ’ਚ ਤੇਲ ਦਾ ਸੰਕਟ ਡੂੰਘਾ ਹੋਣ ਦੇ ਬਾਵਜੂਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ’ਚ ਸਥਿਤੀ ‘ਗੰਭੀਰ ਨਹੀਂ’ ਹੈ। ਪੁਤਿਨ ਨੇ ਜੰਗਬੰਦੀ ਦੇ ਪ੍ਰਸਤਾਵਾਂ ਨੂੰ ਖਾਰਜ ਕਰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਟੀਚੇ ਪੂਰੇ ਹੋਣ ਤੱਕ ਜੰਗ ਜਾਰੀ ਰਹੇਗੀ।

ਪੁਤਿਨ ਨੇ ਰੂਸ ਦੇ ਊਰਜਾ ਖੇਤਰ ’ਤੇ ਹੋਏ ਹਮਲਿਆਂ ਨੂੰ ਯੂਕ੍ਰੇਨ ਦੀ ਇਕ ਅਜਿਹੀ ਚਾਲ ਦੱਸਿਆ ਹੈ, ਜਿਸ ਦਾ ਮਕਸਦ ਜੰਗ ਦੇ ਮੈਦਾਨ ’ਚ ਹੋਏ ਨੁਕਸਾਨ ਤੋਂ ਧਿਆਨ ਭਟਕਾਉਣਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਰੂਸੀ ਨੇਤਾ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਸਰਕਾਰ ਤੇਲ ਸੰਕਟ ਕਾਰਨ ਉਨ੍ਹਾਂ ਦੇ ਅਧਿਕਾਰ ਅਤੇ ਜੰਗ ਪ੍ਰਤੀ ਸਮਰਥਨ ਨੂੰ ਕਮਜ਼ੋਰ ਹੋਣ ਤੋਂ ਰੋਕ ਸਕਦੀ ਹੈ।

ਰੂਸੀ ਫ਼ੌਜ ਨੇ ਬੁੱਧਵਾਰ ਰਾਤ ਤੋਂ ਵੀਰਵਾਰ ਸਵੇਰ ਤੱਕ ਯੂਕ੍ਰੇਨ ਦੀ ਰਾਜਧਾਨੀ ’ਤੇ 11 ਘੰਟਿਆਂ ਤੱਕ ਵੱਡੇ ਪੱਧਰ ’ਤੇ ਹਮਲੇ ਕੀਤੇ, ਜਿਨ੍ਹਾਂ ਵਿਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ। ਇਹ ਹਮਲੇ ਯੂਕ੍ਰੇਨ ’ਤੇ ਕਰੀਬ ਚਾਰ ਸਾਲ ਪਹਿਲਾਂ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਕੀਵ ’ਤੇ ਕੀਤੇ ਗਏ ਸਭ ਤੋਂ ਘਾਤਕ ਹਮਲਿਆਂ ’ਚ ਸ਼ਾਮਲ ਹਨ।

ਰੂਸੀ ਰਾਸ਼ਟਰਪਤੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਮੁਲਾਕਾਤ ਦੇ ਪ੍ਰਸਤਾਵ ਦੇ ਜਵਾਬ ’ਚ ਉਨ੍ਹਾਂ ਨੂੰ ਮਾਸਕੋ ਆਉਣ ਦੀ ਚੁਣੌਤੀ ਦਿੱਤੀ, ਜੋ ਯੂਕ੍ਰੇਨ ਲਈ ਇਕ ਨਾ-ਮਨਜ਼ੂਰਸ਼ੁਦਾ ਸ਼ਰਤ ਹੈ। ਪੁਤਿਨ ਨੇ ਕੀਵ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਵੱਲੋਂ ਪ੍ਰਸਤਾਵਿਤ ਜੰਗਬੰਦੀ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਯੂਕ੍ਰੇਨੀ ਫ਼ੌਜ ਨੂੰ ਆਰਾਮ ਕਰਨ ਅਤੇ ਫਿਰ ਸੰਗਠਿਤ ਹੋਣ ਦਾ ਸਮਾਂ ਮਿਲ ਜਾਵੇਗਾ।


author

Harpreet SIngh

Content Editor

Related News