ਪੁਤਿਨ ਨੇ ਅਫਰੀਕੀ ਨੇਤਾਵਾਂ ਨਾਲ ਵਪਾਰ ਅਤੇ ਹੋਰ ਸੰਬੰਧਾਂ ਨੂੰ ਵਧਾਉਣ ਦੀ ਕੀਤੀ ਪੇਸ਼ਕਸ਼
Friday, Jul 28, 2023 - 05:50 PM (IST)
ਸੇਂਟ ਪੀਟਰਸਬਰਗ (ਰੂਸ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਇਕ ਸਿਖਰ ਸੰਮੇਲਨ 'ਚ ਅਫਰੀਕੀ ਨੇਤਾਵਾਂ ਦਾ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗਲੋਬਲ ਮਾਮਲਿਆਂ 'ਚ ਮਹਾਂਦੀਪ ਦੀ ਵਧਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਰਾਜਨੀਤਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੀ ਪੇਸ਼ਕਸ਼ ਕੀਤੀ। ਪੁਤਿਨ ਦੋ ਦਿਨਾਂ ਰੂਸ-ਅਫਰੀਕਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਰੂਸ ਯੂਕ੍ਰੇਨ ਲਈ ਸ਼ਾਂਤੀ ਪ੍ਰਸਤਾਵ ਨੂੰ ਅੱਗੇ ਵਧਾਉਣ ਲਈ ਅਫਰੀਕੀ ਨੇਤਾਵਾਂ ਦੀਆਂ ਮੰਗਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰੇਗਾ। ਉਨ੍ਹਾਂ ਨੇ ਕਿਹਾ ਕਿ "ਇਹ ਇਕ ਗੰਭੀਰ ਮਾਮਲਾ ਹੈ ਅਤੇ ਅਸੀਂ ਇਸ 'ਤੇ ਵਿਚਾਰ ਕਰਨ ਨੂੰ ਮੁਲਤਵੀ ਨਹੀਂ ਕਰ ਰਹੇ ਹਾਂ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੂਸ ਅਫਰੀਕੀ ਪਹਿਲਕਦਮੀ ਨੂੰ ਸਤਿਕਾਰ ਨਾਲ ਗੌਰ ਕਰ ਰਿਹਾ ਹੈ ਅਤੇ "ਗੰਭੀਰਤਾ ਨਾਲ ਇਸ 'ਤੇ ਵਿਚਾਰ ਕਰ ਰਿਹਾ ਹੈ"। ਪੁਤਿਨ ਨੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ ਕਿ ਯੂਕ੍ਰੇਨ ਤੋਂ ਅਨਾਜ ਲੱਦਾਨ ਦੀ ਆਗਿਆ ਸੰਬੰਧੀ ਸਮਝੌਤੇ ਤੋਂ ਹੱਟਣ ਤੋਂ ਬਾਅਦ ਵੀ ਰੂਸ ਅਫਰੀਕੀ ਮਹਾਂਦੀਪ 'ਚ ਅਨਾਜ ਅਤੇ ਹੋਰ ਖੇਤੀਬਾੜੀ ਉਤਪਾਦਾਂ ਦੀ ਸਥਿਰ ਸਪਲਾਈ ਬਣਾਈ ਰੱਖੇਗਾ। ਉਨ੍ਹਾਂ ਨੇ ਕਿਹਾ ਕਿ "ਰੂਸ ਹਮੇਸ਼ਾ ਖੇਤੀਬਾੜੀ ਉਤਪਾਦਾਂ ਦਾ ਇੱਕ ਜ਼ਿੰਮੇਵਾਰ ਅੰਤਰਰਾਸ਼ਟਰੀ ਸਪਲਾਇਰ ਬਣਿਆ ਰਹੇਗਾ ਅਤੇ ਮੁਫਤ ਅਨਾਜ ਅਤੇ ਹੋਰ ਸਪਲਾਈ ਦੀ ਪੇਸ਼ਕਸ਼ ਕਰਕੇ ਲੋੜਵੰਦ ਦੇਸ਼ਾਂ ਅਤੇ ਖੇਤਰਾਂ ਦੀ ਸਹਾਇਤਾ ਕਰਨਾ ਜਾਰੀ ਰੱਖੇਗਾ।
ਉਨ੍ਹਾਂ ਨੇ ਵੀਰਵਾਰ ਨੂੰ ਸਿਖਰ ਸੰਮੇਲਨ ਦੀ ਸ਼ੁਰੂਆਤ 'ਚ ਘੋਸ਼ਣਾ ਕੀਤੀ ਕਿ ਰੂਸ ਅਗਲੇ ਤਿੰਨ ਤੋਂ ਚਾਰ ਮਹੀਨਿਆਂ 'ਚ ਬੁਰਕੀਨਾ ਫਾਸੋ, ਜ਼ਿੰਬਾਵੇ, ਮਾਲੀ, ਸੋਮਾਲੀਆ, ਇਰੀਟਰੀਆ ਅਤੇ ਮੱਧ ਅਫਰੀਕੀ ਗਣਰਾਜ ਨੂੰ 50,000 ਟਨ ਅਨਾਜ ਸਹਾਇਤਾ ਭੇਜਣਾ ਚਾਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ