ਆਬਾਦੀ ਵਧਾਉਣ ਲਈ ਪੁਤਿਨ ਸਰਕਾਰ ਨੇ ਕੱਢਿਆ ਅਨੋਖਾ ਹੱਲ, ਰਾਤ ​​ਨੂੰ ਲਾਈਟਾਂ ਤੇ ਇੰਟਰਨੈੱਟ ਬੰਦ

Wednesday, Nov 13, 2024 - 10:22 AM (IST)

ਆਬਾਦੀ ਵਧਾਉਣ ਲਈ ਪੁਤਿਨ ਸਰਕਾਰ ਨੇ ਕੱਢਿਆ ਅਨੋਖਾ ਹੱਲ, ਰਾਤ ​​ਨੂੰ ਲਾਈਟਾਂ ਤੇ ਇੰਟਰਨੈੱਟ ਬੰਦ

ਮਾਸਕੋ (ਇੰਟ.): ਰੂਸ ਦੀ ਵਲਾਦੀਮੀਰ ਪੁਤਿਨ ਸਰਕਾਰ ਨੂੰ ਯੂਕ੍ਰੇਨ ਨਾਲ ਜੰਗ ਦੌਰਾਨ ਘੱਟ ਰਹੀ ਆਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਕਟ ਨਾਲ ਨਜਿੱਠਣ ਲਈ ਰੂਸੀ ਸਰਕਾਰ ਲੋਕਾਂ ਨੂੰ ਜਾਗਰੂਕ ਕਰ ਚੁੱਕੀ ਹੈ। ਆਕਰਸ਼ਕ ਪੇਸ਼ਕਸ਼ਾਂ ਅਤੇ ਵਾਅਦੇ ਕੀਤੇ ਗਏ ਹਨ ਪਰ ਸਾਰੀਆਂ ਕੋਸ਼ਿਸ਼ਾਂ ਅਜੇ ਤੱਕ ਸਫਲ ਨਹੀਂ ਹੋ ਸਕੀਆਂ ਹਨ।

ਇਹ ਵੀ ਪੜ੍ਹੋ: ਜੇਲ੍ਹ 'ਚ ਭੜਕੀ ਹਿੰਸਾ, 15 ਕੈਦੀਆਂ ਦੀ ਮੌਤ

ਰਿਪੋਰਟ ਮੁਤਾਬਕ ਪੁਤਿਨ ਸਰਕਾਰ ਨੇ ਹੁਣ ਜਨਮ ਦਰ ਨੂੰ ਵਧਾਉਣ ਦਾ ਅਨੋਖਾ ਹੱਲ ਕੱਢਿਆ ਹੈ। ਪੰਜ ਪ੍ਰਸਤਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ’ਚ ਰਾਤ 10 ਵਜੇ ਤੋਂ ਬਾਅਦ ਲਾਈਟ-ਇੰਟਰਨੈੱਟ ਬੰਦ ਕਰਨਾ, ਮਾਵਾਂ ਨੂੰ ਇੰਸੈਂਟਿਵ ਦੇਣਾ, ਜੋੜੇ ਦੀ ਪਹਿਲੀ ਡੇਟ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਣਾ ਅਤੇ ਸੈਕਸ ਮੰਤਰਾਲਾ ਦੀ ਸਥਾਪਨਾ ਕਰਨਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਸਰਤ ਕਰ ਰਹੇ ਲੋਕਾਂ ਨੂੰ ਕਾਰ ਨੇ ਦਰੜਿਆ, 35 ਦੀ ਮੌਤ

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਵਫ਼ਾਦਾਰ ਅਤੇ ਰੂਸੀ ਸੰਸਦ ’ਚ ਪਰਿਵਾਰਕ ਸੁਰੱਖਿਆ ਬਾਰੇ ਕਮੇਟੀ ਦੀ ਚੇਅਰਪਰਸਨ ਨੀਨਾ ਓਸਤਾਨੀਨਾ ਨੇ ਇਕ ਸੈਕਸ ਮੰਤਰਾਲਾ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਮੰਤਰਾਲਾ ਜਨਸੰਖਿਆ ਵਧਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਲੱਭੇਗਾ ਤਾਂ ਜੋ ਦੇਸ਼ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਗੁਰਦੁਆਰੇ ਦੇ ਵਜ਼ੀਰ ਵੱਲੋਂ ਸੰਗਤ ਨੂੰ ਮਰਿਆਦਾ ਭੰਗ ਕਰਨ ਤੋਂ ਰੋਕਣ ’ਤੇ ਹੋਈ ਝੜਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News