ਇਰਾਨ ਨਾਲ ਜੰਗ ਵਿਚਾਲੇ ਅਮਰੀਕਾ ਨੇ ਚੁੱਪ-ਚੁਪੀਤੇ ਕਰ''ਤਾ ਵੱਡਾ ਕਾਰਾ ! ਟਰੰਪ ਦੇ ਦਾਅਵੇ ਨੇ ਸਭ ਨੂੰ ਕਰ''ਤਾ ਹੈਰਾਨ
Thursday, Jun 11, 2026 - 03:23 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਤੇ ਅਮਰੀਕਾ ਵਿਚਾਲੇ ਹਮਲੇ ਮੁੜ ਤੋਂ ਤੇਜ਼ ਹੋ ਗਏ ਹਨ, ਜਿਸ ਕਾਰਨ ਮਿਡਲ ਈਸਟ 'ਚ ਜੰਗ ਦੇ ਹੋਰ ਭਖਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ, ਜਿਸ ਨੇ ਦੁਨੀਆ ਭਰ 'ਚ ਤੜਥੱਲੀ ਮਚਾ ਕੇ ਰੱਖ ਦਿੱਤੀ ਹੈ।
ਟਰੰਪ ਨੇ ਕਿਹਾ ਕਿ ਪਿਛਲੇ ਮਹੀਨੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਅਮਰੀਕੀ ਫ਼ੌਜ ਨੇ ਇਰਾਨ ਦੀ ਨੱਕ ਹੇਠੋਂ ਇੱਕ ਸੀਕ੍ਰੇਟ ਮਿਸ਼ਨ ਚਲਾਇਆ ਸੀ। ਇਸ ਮਿਸ਼ਨ ਤਹਿਤ ਅਮਰੀਕਾ ਨੇ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਸਮੁੰਦਰੀ ਰਸਤੇ ਹੋਰਮੁਜ਼ ਰਾਹੀਂ 10 ਕਰੋੜ ਬੈਰਲ ਤੋਂ ਵੀ ਵੱਧ ਕੱਚਾ ਤੇਲ ਅਤੇ ਸੈਂਕੜੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਮਰੀਕੀ ਫ਼ੌਜ ਦੇ ਇਸ ਸੀਕ੍ਰੇਟ ਆਪ੍ਰੇਸ਼ਨ ਕਾਰਨ 10 ਕਰੋੜ ਬੈਰਲ ਤੋਂ ਵੱਧ ਤੇਲ ਹੋਰਮੁਜ਼ ਪਾਰ ਕਰ ਕੇ ਬਾਜ਼ਾਰ ਤੱਕ ਪਹੁੰਚ ਗਿਆ ਹੈ। ਇਸ ਦੌਰਾਨ 200 ਤੋਂ ਵੱਧ ਵਪਾਰਕ ਜਹਾਜ਼ਾਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਹੋਰਮੁਜ਼ 'ਚੋਂ ਬਾਹਰ ਕੱਢਿਆ।"

ਇਹ ਵੀ ਪੜ੍ਹੋ- 'ਪੈਟਰੋਲ' ਦੀਆਂ ਵਧਦੀਆਂ ਕੀਮਤਾਂ ਵਿਚਾਲੇ ਸਰਕਾਰ ਨੇ ਐਕਸਾਈਜ਼ ਡਿਊਟੀ ਬਾਰੇ ਕਰ'ਤਾ ਵੱਡਾ ਐਲਾਨ
ਵ੍ਹਾਈਟ ਹਾਊਸ ਵਿਖੇ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਅਮਰੀਕਾ ਇਹ ਕਦਮ ਨਾ ਚੁੱਕਦਾ, ਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 200 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀਆਂ ਜਾਂਦੀਆਂ, ਜਿਸ ਨਾਲ ਪੂਰੀ ਦੁਨੀਆ ਵਿੱਚ ਭਿਆਨਕ ਆਰਥਿਕ ਮੰਦੀ ਆ ਜਾਣੀ ਸੀ। ਫਿਲਹਾਲ ਅਮਰੀਕੀ ਸੁਰੱਖਿਆ ਕਾਰਨ ਤੇਲ ਦੀ ਕੀਮਤ 90 ਡਾਲਰ ਦੇ ਆਸ-ਪਾਸ ਸਥਿਰ ਹੈ।
ਇਰਾਨ 'ਤੇ ਤੰਜ ਕਸਦਿਆਂ ਟਰੰਪ ਨੇ ਕਿਹਾ, "ਸਾਡੀ ਇਸ ਸ਼ਾਨਦਾਰ ਸਫ਼ਲਤਾ ਨੇ ਸਾਬਿਤ ਕਰ ਦਿੱਤਾ ਹੈ ਕਿ ਹੋਰਮੁਜ਼ 'ਤੇ ਅਮਰੀਕਾ ਦਾ ਕੰਟਰੋਲ ਹੈ, ਨਾ ਕਿ ਇਰਾਨ ਦਾ। ਇਰਾਨ ਦੀ ਫ਼ੌਜ ਹਾਰ ਚੁੱਕੀ ਹੈ ਅਤੇ ਉਨ੍ਹਾਂ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਇਰਾਨ ਲਈ ਹੁਣ ਸਭ ਕੁਝ ਖ਼ਤਮ ਹੋ ਚੁੱਕਾ ਹੈ।"
ਇਹ ਵੀ ਪੜ੍ਹੋ- ਵੱਡੀ ਖ਼ਬਰ ; ਅਮਰੀਕੀ ਹਮਲੇ 'ਚ 3 ਭਾਰਤੀਆਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
