ਜੁਲਾਈ ''ਚ ਸਾਬਕਾ ਇਰਾਨੀ ਸੁਪਰੀਮ ਲੀਡਰ ਖ਼ਾਮੇਨੇਈ ਨੂੰ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ
Sunday, Jun 14, 2026 - 09:33 AM (IST)
ਇੰਟਰਨੈਸ਼ਨਲ ਡੈਸਕ- ਇਰਾਨ ਨੇ ਕਿਹਾ ਕਿ ਉਸ ਦੇ ਸਾਬਕਾ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੂੰ ਜੁਲਾਈ ਵਿਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਵਿਚੋਲਿਆਂ ਨੇ ਕਿਹਾ ਹੈ ਕਿ ਅਮਰੀਕਾ ਅਤੇ ਇਰਾਨ ਜੰਗ ਰੋਕਣ ਲਈ ਸਮਝੌਤੇ ਦੇ ਨੇੜੇ ਹਨ।
ਇਰਾਨ ਦੇ ਸਰਕਾਰੀ ਟੈਲੀਵਿਜ਼ਨ ਆਈ.ਆਰ.ਆਈ.ਬੀ. ਦੀ ਖ਼ਬਰ ਅਨੁਸਾਰ, ਖਾਮੇਨੇਈ ਦੇ ਜਨਾਜ਼ੇ ਦੀ ਨਮਾਜ਼ ਅਤੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੀ ਪ੍ਰਕਿਰਿਆ 4 ਤੋਂ 9 ਜੁਲਾਈ ਦੇ ਵਿਚਾਲੇ ਹੋਵੇਗੀ। 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਗਏ ਸਾਂਝੇ ਹਮਲੇ ਵਿਚ ਖਾਮੇਨੇਈ ਦੀ ਮੌਤ ਹੋ ਗਈ ਸੀ। ਬਾਅਦ 'ਚ ਉਨ੍ਹਾਂ ਦੇ ਪੁੱਤਰ ਮੋਜਤਬਾ ਅਲੀ ਖਾਮੇਨੇਈ ਨੂੰ ਸੁਪਰੀਮ ਨੇਤਾ ਐਲਾਨਿਆ ਗਿਆ।
ਇਹ ਵੀ ਪੜ੍ਹੋ- ਟਰੰਪ ਦੇ ਇਸ਼ਾਰੇ 'ਤੇ ਅਮਰੀਕਾ ਨੇ ਹੁਣ ਇਕ ਹੋਰ ਦੇਸ਼ 'ਚ ਕਰ'ਤੀ ਸਟ੍ਰਾਈਕ ! ਮਾਰ ਸੁੱਟਿਆ 'ਗੁਆਰੇਰੋ'
ਖਾਮੇਨੇਈ ਦੇ ਜਨਾਜ਼ੇ ਨੂੰ ਤਹਿਰਾਨ ਤੋਂ ਕੁਮ ਲਿਜਾਇਆ ਜਾਵੇਗਾ, ਜਿੱਥੇ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣਗੇ। ਇਸ ਤੋਂ ਬਾਅਦ ਜਨਾਜ਼ੇ ਨੂੰ ਉਨ੍ਹਾਂ ਦੀ ਜਨਮ ਭੂਮੀ ਮਸ਼ਹਦ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਇਮਾਮ ਰਜ਼ਾ ਦਰਗਾਹ ਕੰਪਲੈਕਸ ਵਿਚ ਦਫ਼ਨਾਇਆ ਜਾਵੇਗਾ। ਫਰਵਰੀ ਵਿਚ ਹੋਏ ਹਮਲੇ ਵਿਚ ਮਾਰੇ ਗਏ ਖਾਮੇਨੇਈ ਦੀ ਬੇਟੀ ਅਤੇ ਜਵਾਈ ਨੂੰ ਵੀ ਉਸੇ ਦਿਨ ਦਫ਼ਨਾਇਆ ਜਾਵੇਗਾ।
ਇਹ ਵੀ ਪੜ੍ਹੋ- 24 ਘੰਟਿਆਂ 'ਚ ਖ਼ਤਮ ਹੋ ਜਾਏਗੀ ਜੰਗ ! ਮਿਡਲ ਈਸਟ ਤੋਂ ਆਈ Good News
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
