ਹੁਣ ਹੋਰਮੁਜ਼ ''ਤੇ ਕਬਜ਼ਾ ਕਰਨ ਦੀ ਤਿਆਰੀ ''ਚ ਟਰੰਪ ! ਇਰਾਨ ਨੇ ਵੀ ਦੇ''ਤਾ ਠੋਕਵਾਂ ਜਵਾਬ

Monday, Jun 22, 2026 - 02:15 PM (IST)

ਹੁਣ ਹੋਰਮੁਜ਼ ''ਤੇ ਕਬਜ਼ਾ ਕਰਨ ਦੀ ਤਿਆਰੀ ''ਚ ਟਰੰਪ ! ਇਰਾਨ ਨੇ ਵੀ ਦੇ''ਤਾ ਠੋਕਵਾਂ ਜਵਾਬ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਸਵਿਟਜ਼ਰਲੈਂਡ 'ਚ ਹੋਣ ਵਾਲੀ ਗੱਲਬਾਤ ਨਾਕਾਮ ਹੋਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਮੁੜ ਵਧ ਗਿਆ ਹੈ। ਇਸ ਤਣਾਅ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 'ਹੋਰਮੁਜ਼' 'ਤੇ ਕਬਜ਼ਾ ਕਰਨ ਦੀ ਦਿੱਤੀ ਗਈ ਧਮਕੀ ਮਗਰੋਂ ਇਹ ਤਣਾਅ ਹੋਰ ਤੂਲ ਫੜ ਗਿਆ ਹੈ। ਟਰੰਪ ਦੀ ਇਸ ਧਮਕੀ ਦਾ ਕਰਾਰਾ ਜਵਾਬ ਦਿੰਦਿਆਂ ਇਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਹੋਰਮੁਜ਼ 'ਤੇ ਸਿਰਫ਼ ਇਰਾਨ ਦਾ ਅਧਿਕਾਰ ਹੈ।

ਇਬਰਾਹਿਮ ਅਜ਼ੀਜ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, "ਤੁਸੀਂ ਸਿਰਫ਼ ਧਮਕੀਆਂ ਦਿੰਦੇ ਹੋ, ਪਰ ਅਸੀਂ ਅਸਲ ਕਾਰਵਾਈ ਕਰਦੇ ਹਾਂ। ਹੋਰਮੁਜ਼ ਨਾ ਤਾਂ ਤੁਹਾਡਾ ਕੋਈ ਕੈਸੀਨੋ ਹੈ ਅਤੇ ਨਾ ਹੀ ਅੱਜ ਦੇ ਜ਼ਮਾਨੇ ਦੇ ਸਮੁੰਦਰੀ ਡਾਕੂਆਂ ਦਾ ਬੈਕਯਾਰਡ। ਇਹ ਇਰਾਨ ਦੇ ਪ੍ਰਭੂਸੱਤਾ ਵਾਲੇ ਪਾਣੀ ਦਾ ਹਿੱਸਾ ਹੈ ਅਤੇ ਇਸ 'ਤੇ ਆਖਰੀ ਫੈਸਲਾ ਇਰਾਨ ਦੇ ਲੋਕਾਂ ਅਤੇ ਸਾਡੀ ਬਹਾਦਰ ਫੌਜ ਦਾ ਹੀ ਹੋਵੇਗਾ।"

ਇਹ ਵੀ ਪੜ੍ਹੋ-  ਪੰਜਾਬ ਦੀ ਵੱਡੀ ਨਹਿਰ 'ਚ ਅੱਧੀ ਰਾਤੀਂ ਪੈ ਗਿਆ 40 ਫੁੱਟ ਚੌੜਾ ਪਾੜ ! ਘਰਾਂ 'ਚ ਭਰ ਗਿਆ ਪਾਣੀ, ਫ਼ਸਲਾਂ ਵੀ ਤਬਾਹ

ਇਸ ਤੋਂ ਪਹਿਲਾਂ ਐਤਵਾਰ ਨੂੰ ਡੋਨਾਲਡ ਟਰੰਪ ਨੇ ਇਕ ਇੰਟਰਵਿਊ ਦੌਰਾਨ ਇਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਰਾਨ ਨੇ ਹੋਰਮੁਜ਼ ਨੂੰ ਦੁਬਾਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਮਰੀਕਾ ਇਸ 'ਤੇ ਸਿੱਧਾ ਕੰਟਰੋਲ ਕਰ ਲਵੇਗਾ ਅਤੇ ਤੇਲ ਦੇ ਜਹਾਜ਼ਾਂ 'ਤੇ ਟੈਕਸ ਲਗਾਏਗਾ। ਟਰੰਪ ਨੇ ਹਮਲਾਵਰ ਰੁਖ਼ ਅਪਣਾਉਂਦੇ ਹੋਏ ਕਿਹਾ ਸੀ, "ਜੇ ਤੁਸੀਂ ਇਸ ਨੂੰ ਦੁਬਾਰਾ ਬੰਦ ਕੀਤਾ, ਤਾਂ ਤੁਹਾਡਾ ਦੇਸ਼ ਨਹੀਂ ਬਚੇਗਾ ਤੇ ਜੇ ਲੋੜ ਪਈ ਤਾਂ ਅਸੀਂ ਹੋਰਮੁਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਵਾਂਗੇ।" ਅਜਿਹੇ 'ਚ ਇਰਾਨ ਵੱਲੋਂ ਟਰੰਪ ਨੂੰ ਮੋੜਵਾਂ ਜਵਾਬ ਦੇਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਖ਼ਤਰਾ ਮੁੜ ਪੈਦਾ ਹੋ ਗਿਆ ਹੈ ਤੇ ਤੇਲ ਦੀਆਂ ਕੀਮਤਾਂ 'ਚ ਮੁੜ ਤੇਜ਼ੀ ਆਉਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News