62,370 ਮੀਟ੍ਰਿਕ ਟਨ LNG ਲੈ ਕੇ ''ਦਿਸ਼ਾ'' ਨੇ ਪਾਰ ਕੀਤਾ ਹੋਰਮੁਜ਼ ! 18 ਤੱਕ ਭਾਰਤ ਪਹੁੰਚਣ ਦੀ ਉਮੀਦ
Monday, Jun 15, 2026 - 04:53 PM (IST)
ਨੈਸ਼ਨਲ ਡੈਸਕ- ਮਿਡਲ ਈਸਟ 'ਚ ਜੰਗਬੰਦੀ ਦੇ ਐਲਾਨ ਤੋਂ ਬਾਅਦ ਭਾਰਤ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਝੰਡੇ ਵਾਲਾ LNG ਨਾਲ ਭਰਿਆ ਜਹਾਜ਼ 'ਦਿਸ਼ਾ' ਹੋਰਮੁਜ਼ ਨੂੰ ਸੁਰੱਖਿਅਤ ਤਰੀਕੇ ਨਾਲ ਪਾਰ ਕਰ ਕੇ ਬਾਹਰ ਨਿਕਲ ਗਿਆ ਹੈ। ਪਿਛਲੇ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਜੰਗ ਪ੍ਰਭਾਵਿਤ ਖੇਤਰ 'ਚੋਂ ਬਾਹਰ ਨਿਕਲਣ ਵਾਲਾ ਇਹ ਪਹਿਲਾ ਭਾਰਤੀ ਐੱਲ.ਐੱਨ.ਜੀ. ਜਹਾਜ਼ ਹੈ।
ਸੋਮਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਬੰਦਰਗਾਹ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਡਾਇਰੈਕਟਰ ਓਪੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ 'ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ' ਦੀ ਅਗਵਾਈ ਵਾਲੇ ਕੰਸੋਰਟੀਅਮ ਦੁਆਰਾ ਸੰਚਾਲਿਤ ਇਹ ਜਹਾਜ਼ 62,370 ਮੀਟ੍ਰਿਕ ਟਨ LNG ਲੈ ਕੇ ਭਾਰਤ ਆ ਰਿਹਾ ਹੈ। ਇਸ ਜਹਾਜ਼ ਦੇ 18 ਜੂਨ ਤੱਕ ਗੁਜਰਾਤ ਦੇ ਦਾਹੇਜ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਭਾਰਤੀ ਸਮੁੰਦਰੀ ਜਹਾਜ਼ਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਵਿਦੇਸ਼ ਮੰਤਰਾਲੇ, ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਅਤੇ ਸ਼ਿਪਿੰਗ ਕੰਪਨੀਆਂ ਦੇ ਨਾਲ ਲਗਾਤਾਰ ਸੰਪਰਕ 'ਚ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ
#WATCH | Delhi: Director in the Shipping Division of the Ministry of Ports, Shipping and Waterways (MoPSW), Opesh Kumar Sharma says, "LNG carrier Disha, managed by Shipping Corporation of India-led consortium, has safely transited the Strait of Hormuz, and she's carrying 62,370… pic.twitter.com/wccwfTpxnv
— ANI (@ANI) June 15, 2026
ਜਾਣਕਾਰੀ ਮੁਤਾਬਕ ਸਮੁੰਦਰੀ ਇਲਾਕੇ 'ਚ ਹਮਲਿਆਂ ਦੇ ਖ਼ਤਰੇ ਵਿਚਾਲੇ ਹੁਣ ਤੱਕ ਸਰਕਾਰ ਨੇ 3,587 ਤੋਂ ਵੱਧ ਭਾਰਤੀ ਸਮੁੰਦਰੀ ਕਰਮਚਾਰੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਹੈ, ਜਿਨ੍ਹਾਂ 'ਚੋਂ 50 ਨੂੰ ਪਿਛਲੇ 96 ਘੰਟਿਆਂ ਦੌਰਾਨ ਹੀ ਲਿਆਂਦਾ ਗਿਆ ਹੈ। ਫਿਲਹਾਲ ਅਧਿਕਾਰੀਆਂ ਮੁਤਾਬਕ, ਭਾਰਤ ਭਰ ਦੀਆਂ ਸਾਰੀਆਂ ਬੰਦਰਗਾਹਾਂ 'ਤੇ ਕੰਮਕਾਜ ਪੂਰੀ ਤਰ੍ਹਾਂ ਆਮ ਵਾਂਗ ਚੱਲ ਰਿਹਾ ਹੈ ਅਤੇ ਜਹਾਜ਼ਾਂ ਦੇ ਕਿਸੇ ਵੀ ਤਰ੍ਹਾਂ ਦੇ ਜਾਮ ਦੀ ਕੋਈ ਖ਼ਬਰ ਨਹੀਂ ਹੈ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀ ਸਮਝੌਤੇ 'ਤੇ ਸਹਿਮਤੀ ਮਗਰੋਂ ਹੋਰਮੁਜ਼ 'ਤੇ ਜਹਾਜ਼ਾਂ ਦੀ ਆਵਾਜਾਈ ਪਹਿਲਾਂ ਵਾਂਗ ਆਮ ਹੋ ਜਾਵੇਗੀ।
ਇਹ ਵੀ ਪੜ੍ਹੋ- ਹਵਾਈ ਫ਼ੌਜ ਦਾ ਇਕ ਹੋਰ ਜਹਾਜ਼ ਸੜਕ ਵਿਚਾਲੇ ਹੋ ਗਿਆ ਕ੍ਰੈਸ਼ ! PAF ਦੇ ਦੋਵਾਂ ਪਾਇਲਟਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
