ਇਰਾਨ ਦੇ ਹੱਥ ਲੱਗਾ ਪਰਮਾਣੂ ਬੰਬ ਤੋਂ ਵੀ 'ਵੱਡਾ ਹਥਿਆਰ' ! ਉਂਗਲਾਂ 'ਤੇ ਨਚਾ ਸਕਦੈ ਪੂਰੀ ਦੁਨੀਆ
Wednesday, Jun 17, 2026 - 02:21 PM (IST)
ਇੰਟਰਨੈਸ਼ਨਲ ਡੈਸਕ- ਲੰਬੇ ਸਮੇਂ ਤੱਕ ਮਿਡਲ ਈਸਟ 'ਚ ਚੱਲੀ ਜੰਗ ਦੇ ਖ਼ਤਮ ਹੋਣ ਮਗਰੋਂ ਅਮਰੀਕੀ ਖੁਫੀਆ ਏਜੰਸੀਆਂ ਦੀ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਜੰਗ ਤੋਂ ਬਾਅਦ ਇਰਾਨ ਨੇ ਹੁਣ ਅਜਿਹੀ ਸਮਰੱਥਾ ਹਾਸਲ ਕਰ ਲਈ ਹੈ ਕਿ ਉਹ ਜਦੋਂ ਚਾਹੇ ਦੁਨੀਆ ਭਰ ਦੇ ਵਪਾਰ ਲਈ ਬੇਹੱਦ ਮਹੱਤਵਪੂਰਨ ਸਮੁੰਦਰੀ ਲਾਂਘੇ 'ਹੋਰਮੁਜ਼' ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦਾ ਹੈ।
ਸੀ.ਐੱਨ.ਐੱਨ. ਵੱਲੋਂ ਸਾਂਝੀ ਕੀਤੀ ਗਈ ਇਸ ਰਿਪੋਰਟ ਮੁਤਾਬਕ, ਭਾਵੇਂ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਇਰਾਨ ਵਿਚਾਲੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਹੋਣ ਹੋਣ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਹੋਰਮੁਜ਼ ਰਾਹੀਂ ਗਲੋਬਲ ਆਰਥਿਕਤਾ ਨੂੰ ਕਾਬੂ ਕਰਨ ਦੀ ਤਾਕਤ ਇਰਾਨ ਕੋਲ ਬਰਕਰਾਰ ਰਹੇਗੀ। ਖੁਫੀਆ ਸੂਤਰਾਂ ਅਨੁਸਾਰ, ਅਮਰੀਕਾ ਨੇ ਇੱਕ ਤਰ੍ਹਾਂ ਨਾਲ ਇਰਾਨ ਨੂੰ ਹੋਰਮੁਜ਼ ਦਾ ਪੂਰਾ ਕੰਟਰੋਲ ਸੌਂਪ ਦਿੱਤਾ ਹੈ, ਜੋ ਕਿ ਕਿਸੇ ਪ੍ਰਮਾਣੂ ਹਥਿਆਰ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਹਥਿਆਰ ਹੈ।
ਰਿਪੋਰਟ ਮੁਤਾਬਕ, ਇਰਾਨ ਹੁਣ ਅਮਰੀਕਾ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਚੁੱਕਾ ਹੈ। ਇਰਾਨ ਨੇ ਖਾੜੀ ਦੇਸ਼ਾਂ ਦੇ ਪਾਵਰ ਪਲਾਂਟ ਅਤੇ ਗੁਆਂਢੀ ਦੇਸ਼ਾਂ 'ਚ ਸਥਿਤ ਅਮਰੀਕੀ ਫ਼ੌਜੀ ਬੇਸਾਂ 'ਤੇ ਹਮਲੇ ਕਰ ਕੇ ਆਪਣਾ ਦਬਦਬਾ ਸਾਬਿਤ ਕੀਤਾ ਹੈ। ਇਸ ਰਸਤੇ ਨੂੰ ਪੂਰੀ ਤਰ੍ਹਾਂ ਖੁਲ੍ਹਵਾਉਣ ਲਈ ਅਮਰੀਕਾ ਨੂੰ ਇਰਾਨ ਨਾਲ ਬਹੁਤ ਹੀ ਗੰਭੀਰਤਾ ਨਾਲ ਗੱਲਬਾਤ ਕਰਨੀ ਪਈ ਹੈ।
ਇਹ ਵੀ ਪੜ੍ਹੋ- ਭਾਰਤ ਤੇ ਕੈਨੇਡਾ ਵਿਚਾਲੇ ਹੋਵੇਗਾ ਫ੍ਰੀ ਟਰੇਡ ਐਗਰੀਮੈਂਟ ! ਸਾਲ ਦੇ ਅਖ਼ੀਰ ਤੱਕ ਪੂਰੀ ਹੋਵੇਗੀ ਗੱਲਬਾਤ
ਅਮਰੀਕਾ-ਇਰਾਨ ਵਿਚਾਲੇ ਸਵਿਟਜ਼ਰਲੈਂਡ 'ਚ ਸ਼ੁੱਕਰਵਾਰ ਨੂੰ ਹੋਣ ਵਾਲੇ ਸ਼ਾਂਤੀ ਸਮਝੌਤੇ ਬਾਰੇ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਇਸ ਸਮਝੌਤੇ ਦੀਆਂ ਤਿੰਨ ਮੁੱਖ ਸ਼ਰਤਾਂ ਹਨ। ਪਹਿਲੀ ਇਹ ਕਿ ਇਰਾਨ ਕਦੇ ਪ੍ਰਮਾਣੂ ਹਥਿਆਰ ਨਹੀਂ ਬਣਾਏਗਾ। ਦੂਜੀ ਇਹ ਕਿ ਹੋਰਮੁਜ਼ ਜਹਾਜ਼ਾਂ ਦੇ ਲਾਂਘੇ ਲਈ ਖੁੱਲ੍ਹਾ ਰਹੇਗਾ। ਤੀਜੀ ਤੇ ਸਭ ਤੋਂ ਅਹਿਮ ਸ਼ਰਤ ਇਹ ਹੈ ਕਿ ਜੇਕਰ ਇਸ ਦੌਰਾਨ ਇਰਾਨ ਦਾ ਰਵੱਈਆ ਸਹੀ ਰਹਿੰਦਾ ਹੈ ਤਾਂ ਉਸ ਨੂੰ ਅਮਰੀਕੀ ਪਾਬੰਦੀਆਂ ਤੋਂ ਰਾਹਤ, ਫ੍ਰੀਜ਼ ਕੀਤੇ ਗਏ ਫੰਡ ਰਿਲੀਜ਼ ਕਰਨ ਸਣੇ ਹੋਰ ਕਈ ਲਾਭ ਦਿੱਤੇ ਜਾਣਗੇ।
ਫਿਲਹਾਲ ਫਰਾਂਸ 'ਚ G7 ਸੰਮੇਲਨ ਦੌਰਾਨ ਯੂ.ਏ.ਈ. ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ 'ਇੱਕ-ਦੋ ਦਿਨਾਂ ਵਿੱਚ' ਇਸ ਸਮਝੌਤੇ ਦੇ ਪੂਰੇ ਦਸਤਾਵੇਜ਼ ਨੂੰ ਕੈਮਰਿਆਂ ਦੇ ਸਾਹਮਣੇ ਜਨਤਕ ਕਰ ਦੇਣਗੇ। ਟਰੰਪ ਨੇ ਐਤਵਾਰ ਨੂੰ ਹੀ ਇਸ 'ਤੇ ਇਲੈਕਟ੍ਰਾਨਿਕ ਦਸਤਖਤ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦਾ ਮੁੱਖ ਮਕਸਦ ਇਹੋ ਹੈ ਕਿ ਇਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਾ ਕਰ ਸਕੇ।
ਹਾਲਾਂਕਿ ਸ਼ਿਪਿੰਗ ਉਦਯੋਗ ਦੇ ਅਧਿਕਾਰੀਆਂ ਅਤੇ ਮਾਹਿਰਾਂ ਮੁਤਾਬਕ, ਇਸ ਸਮਝੌਤੇ ਦੇ ਨਿਯਮਾਂ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ, ਜਿਸ ਕਾਰਨ ਅਗਲੇ ਕਈ ਹਫ਼ਤਿਆਂ ਜਾਂ ਮਹੀਨਿਆਂ ਤੱਕ 'ਹੋਰਮੁਜ਼' ਰਾਹੀਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਬਹੁਤ ਮੱਠੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਦੇਸ਼ਾਂ 'ਚ ਤੇਲ-ਗੈਸ ਦਾ ਸੰਕਟ ਹੈ ਜਾਂ ਕੀਮਤਾਂ 'ਚ ਕਾਫ਼ੀ ਵਾਧਾ ਹੋਇਆ ਹੈ, ਨੂੰ ਆਮ ਵਾਂਗ ਹੋਣ ਲਈ ਕੁਝ ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ- ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ'ਤੇ ਜੰਗੀ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
