ਪੁਤਿਨ ਮੰਗੋਲੀਆ ਪਹੁੰਚੇ, ਗ੍ਰਿਫ਼ਤਾਰੀ ਵਾਰੰਟ ਦੇ ਬਾਵਜੂਦ ਸ਼ਾਨਦਾਰ ਸਵਾਗਤ
Tuesday, Sep 03, 2024 - 12:11 PM (IST)
ਉਲਾਨਬਾਤਰ (ਏਜੰਸੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੰਗਲਵਾਰ ਨੂੰ ਮੰਗੋਲੀਆ ਪਹੁੰਚੇ, ਜਿੱਥੇ ਮਾਸਕੋ ਦੇ ਯੂਕ੍ਰੇਨ 'ਤੇ ਹਮਲੇ ਦੌਰਾਨ ਕੀਤੇ ਗਏ ਕਥਿਤ ਜੰਗੀ ਅਪਰਾਧਾਂ ਨੂੰ ਲੈ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅੰਤਰਰਾਸ਼ਟਰੀ ਵਾਰੰਟ ਹੋਣ ਦੇ ਬਾਵਜੂਦ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਰੀਬ 18 ਮਹੀਨੇ ਪਹਿਲਾਂ ਹੇਗ ਸਥਿਤ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ (ਆਈ.ਸੀ.ਸੀ) ਦੁਆਰਾ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਆਈ.ਸੀ.ਸੀ ਦੇ ਕਿਸੇ ਮੈਂਬਰ ਦੇਸ਼ ਵਿੱਚ ਪੁਤਿਨ ਦੀ ਇਹ ਪਹਿਲੀ ਯਾਤਰਾ ਹੈ।
ਪੜ੍ਹੋ ਇਹ ਅਹਿਮ ਖ਼ਬਰ-10 ਸਾਲ ਤੱਕ 50 ਤੋਂ ਵੱਧ ਵਿਅਕਤੀਆਂ ਤੋਂ ਕਰਵਾਇਆ ਪਤਨੀ ਨਾਲ ਜਬਰ-ਜ਼ਿਨਾਹ, ਪੂਰੀ ਘਟਨਾ ਕਰੇਗੀ ਹੈਰਾਨ
ਪੁਤਿਨ ਦੇ ਦੌਰੇ ਤੋਂ ਪਹਿਲਾਂ ਯੂਕ੍ਰੇਨ ਨੇ ਮੰਗੋਲੀਆ ਨੂੰ ਰੂਸੀ ਰਾਸ਼ਟਰਪਤੀ ਨੂੰ ਆਈ.ਸੀ.ਸੀ ਨੂੰ ਸੌਂਪਣ ਲਈ ਕਿਹਾ। ਉੱਥੇ ਯੂਰਪੀਅਨ ਯੂਨੀਅਨ ਨੇ ਖਦਸ਼ਾ ਪ੍ਰਗਟਾਇਆ ਕਿ ਮੰਗੋਲੀਆ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਨਹੀਂ ਕਰੇਗਾ। ਪੁਤਿਨ ਦੇ ਬੁਲਾਰੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼) ਨੂੰ ਵਾਰੰਟ ਦੀ ਕੋਈ ਚਿੰਤਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।