ਪੁਤਿਨ ਦੇ ਨਾਲ ਸਿਖਰ ਸੰਮੇਲਨ ਸਫਲ ਅਤੇ ਅਰਥਪੂਰਣ ਰਹਿਣ ਦੀ ਉਮੀਦ : ਕਿਮ

04/24/2019 4:15:31 PM

 

ਵਲਾਦਿਵੋਸਤੋਕ — ਉੱਤਰ ਕੋਰਿਆ ਨੇ ਨੇਤਾ ਕਿਮ ਜੋਂਗ ਉਨ ਰੂਸ ਦੇ ਰਾਸ਼ਟਰਪਤੀ  ਵਲਾਦਿਮੀਰ ਪੁਤਿਨ ਦੇ ਨਾਲ ਸਿਖਰ ਸੰਮੇਲਨ ਕਰਨ ਲਈ ਬੁੱਧਵਾਰ ਨੂੰ ਰੂਸ ਪਹੁੰਚ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਫਰਵਰੀ 'ਚ ਹਨੋਈ 'ਚ ਗੱਲਬਾਤ ਬੇਨਤੀਜਾ ਰਹਿਣ ਦੇ ਬਾਅਦ ਕਿਮ ਵੀਰਵਾਰ ਨੂੰ ਵਲਾਦਿਵੋਸਤੋਕ ਦੇ ਪੁਤਿਨ ਨਾਲ ਪਹਿਲੀ ਵਾਰ ਸਿਖਰ ਸੰਮੇਲਨ ਕਰਨਗੇ। ਕੋਰਿਅਨ ਸੈਂਟਰਲ ਨਿਊਜ਼ ਏਜੰਸੀ ਦੀ ਇਕ ਰਿਪੋਰਟ ਅਨੁਸਾਰ ਉਹ ਆਪਣੀ ਨਿੱਜੀ ਟ੍ਰੇਨ  'ਚ ਬੁੱਧਵਾਰ ਸਵੇਰੇ ਰੂਸ ਲਈ ਰਵਾਨਾ ਹੋਏ ਸਨ।

ਕਿਮ ਜੋਂਗ-ਉਨ ਨੇ ਬੁੱਧਵਾਰ ਨੂੰ ਰੂਸ 'ਚ ਪ੍ਰਵੇਸ਼ ਕਰਦੇ ਹੀ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਅਰਥਪੂਰਨ ਅਤੇ ਸਫਲ ਸੰਮੇਲਨ ਕਰਨ ਲਈ ਉਤਸ਼ਾਹਿਤ ਹਨ। ਕਿਮ ਨੇ ਆਪਣੀ ਟ੍ਰੇਨ ਦੇ ਸਰਹੱਦ ਪਾਰ ਕਰਨ ਦੇ ਬਾਅਦ ਖਾਸਾਨ 'ਚ ਇਕ ਰੂਸੀ ਟੈਲੀਵਿਜ਼ਨ ਨੂੰ ਕਿਹਾ, ' ਮੈਂ ਉਮੀਦ ਕਰਦਾ ਹਾਂ ਕਿ ਇਹ ਬੈਠਕ ਸਫਲ ਅਤੇ ਅਰਥਪੂਰਣ ਹੋਵੇਗੀ... ਮੈਂ ਕੋਰਿਆਈ ਪ੍ਰਾਇਦੀਪ ਦੀ ਸਥਿਤੀ ਦੇ ਹੱਲ ਅਤੇ ਸਾਡੇ ਦੁਵੱਲੇ ਸੰਬੰਧਾਂ ਦੀ ਪ੍ਰਗਤੀ ਦੇ ਮੁੱਦੇ 'ਤੇ ਠੋਸ ਚਰਚਾ ਕਰ ਸਕਾਂਗਾ।'


Related News