ਜੋਅ ਬਾਈਡੇਨ ਦੀ ਸਿਹਤ ਸਬੰਧੀ ਸਵਾਲ ''ਤੇ ਵਲਾਦੀਮੀਰ ਪੁਤਿਨ ਦਾ ਜਵਾਬ- ਮੈਂ ਡਾਕਟਰ ਨਹੀਂ ਹਾਂ
Thursday, Feb 15, 2024 - 03:03 PM (IST)
ਮਾਸਕੋ (ਭਾਸ਼ਾ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਡੋਨਾਲਡ ਟਰੰਪ ਨਾਲੋਂ ਜ਼ਿਆਦਾ ਤਜ਼ਰਬੇਕਾਰ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਬਾਈਡੇਨ ਨੂੰ ਦੂਜੀ ਵਾਰ ਜਿੱਤਦੇ ਦੇਖਣਾ ਚਾਹੁਣਗੇ। ਉਥੇ ਹੀ ਬਾਈਡੇਨ ਦੇ ਸਿਹਤ ਮੁੱਦਿਆਂ 'ਤੇ ਅਟਕਲਾਂ ਬਾਰੇ ਪੁੱਛੇ ਜਾਣ 'ਤੇ ਪੁਤਿਨ ਨੇ ਜਵਾਬ ਦਿੱਤਾ, "ਮੈਂ ਡਾਕਟਰ ਨਹੀਂ ਹਾਂ ਅਤੇ ਮੈਂ ਇਸ 'ਤੇ ਟਿੱਪਣੀ ਕਰਨਾ ਉਚਿਤ ਨਹੀਂ ਸਮਝਦਾ ਹਾਂ।"
ਇਹ ਵੀ ਪੜ੍ਹੋ: '70 ਸਾਲਾਂ ਦੇ ਪਿਆਰ ਦਾ ਅੰਤ', ਜੋੜੇ ਨੇ ਅਪਣਾਇਆ ਇੱਛਾ ਮੌਤ ਦਾ ਰਾਹ, ਹੱਥਾਂ 'ਚ ਹੱਥ ਫੜ ਤੋੜਿਆ ਦਮ
ਬੁੱਧਵਾਰ ਨੂੰ ਰੂਸ ਦੇ ਸਰਕਾਰੀ ਟੈਲੀਵਿਜ਼ਨ ਨੂੰ ਦਿੱਤੇ ਇੰਟਰਵਿਊ 'ਚ ਪੁਤਿਨ ਨੇ ਕਿਹਾ ਕਿ ਉਹ ਅਮਰੀਕਾ 'ਚ ਚੁਣੇ ਗਏ ਕਿਸੇ ਵੀ ਰਾਸ਼ਟਰਪਤੀ ਨਾਲ ਕੰਮ ਕਰਨਗੇ, ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਰੂਸ ਦੀ ਨਜ਼ਰ 'ਚ ਬਿਹਤਰ ਵਿਕਲਪ ਕੌਣ ਹੋਵੇਗਾ, ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਾਈਡੇਨ ਜਿੱਤੇ। ਪੁਤਿਨ ਨੇ ਕਿਹਾ, “ਬਾਈਡੇਨ ਵਧੇਰੇ ਤਜ਼ਰਬੇਕਾਰ ਹਨ ਅਤੇ ਉਨ੍ਹਾਂ ਦੇ ਕਦਮਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਉਹ ਪੁਰਾਣੇ ਜ਼ਮਾਨੇ ਦੇ ਨੇਤਾ ਹਨ, ਪਰ ਅਸੀਂ ਕਿਸੇ ਵੀ ਅਮਰੀਕੀ ਨੇਤਾ ਨਾਲ ਕੰਮ ਕਰਾਂਗੇ, ਅਜਿਹਾ ਨੇਤਾ ਜਿਸ 'ਤੇ ਅਮਰੀਕੀ ਲੋਕ ਭਰੋਸਾ ਕਰਦੇ ਹੋਣ।'
ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 4 ਹਲਾਕ, 7 ਲਾਪਤਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।