ਪੁਤਿਨ ਨੇ ਮਾਸਕੋ ''ਚ ਕੀਤੀ ਵਿਸ਼ਾਲ ਰੈਲੀ, ਯੂਕ੍ਰੇਨ ਦੇ ਸ਼ਹਿਰ ''ਤੇ ਜਾਨਲੇਵਾ ਹਮਲੇ ਵਧਾਏ ਗਏ

Saturday, Mar 19, 2022 - 12:19 AM (IST)

ਪੁਤਿਨ ਨੇ ਮਾਸਕੋ ''ਚ ਕੀਤੀ ਵਿਸ਼ਾਲ ਰੈਲੀ, ਯੂਕ੍ਰੇਨ ਦੇ ਸ਼ਹਿਰ ''ਤੇ ਜਾਨਲੇਵਾ ਹਮਲੇ ਵਧਾਏ ਗਏ

ਲਵੀਵ-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮਾਸਕੋ 'ਚ ਦੇਸ਼ ਦਾ ਝੰਡਾ ਲਹਿਰਾਉਣ ਵਾਲੀ ਇਕ ਵਿਸ਼ਾਲ ਰੈਲੀ 'ਚ ਸ਼ੁੱਕਰਵਾਰ ਨੂੰ ਨਜ਼ਰ ਆਏ। ਉਨ੍ਹਾਂ ਗੋਲੀਬਾਰੀ ਅਤੇ ਮਿਜ਼ਾਈਲ ਹਮਲੇ ਨਾਲ ਯੂਕ੍ਰੇਨੀ ਸ਼ਹਿਰਾਂ 'ਤੇ ਆਪਣੇ ਜਾਨਲੇਵਾ ਹਮਲੇ ਵਧਾ ਦਿੱਤੇ ਹਨ। ਮਾਸਕੋ ਪੁਲਸ ਨੇ ਦੱਸਿਆ ਕਿ ਦੋ ਲੱਖ ਤੋਂ ਜ਼ਿਆਦਾ ਲੋਕ ਲੁਝਨਿਕੀ ਸਟੇਡੀਅਮ ਦੇ ਅੰਦਰ ਅਤੇ ਇਸ ਦੇ ਚਾਰੋਂ ਪਾਸੇ ਮੌਜੂਦ ਸਨ।

ਇਹ ਵੀ ਪੜ੍ਹੋ :ਕੁਲਤਾਰ ਸਿੰਘ ਸੰਧਵਾਂ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ

ਯੂਕੇਨ ਤੋਂ ਖੋਹੇ ਗਏ ਕ੍ਰੀਮੀਆਈ ਪ੍ਰਾਇਦੀਪ 'ਤੇ ਰੂਸ ਦੇ ਕਬਜ਼ੇ ਦੀ ਅੱਠਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਹ ਰੈਲੀ ਕੀਤੀ ਗਈ। ਪ੍ਰੋਗਰਾਮ 'ਚ ਗਾਇਕ ਓਲੇਗ ਗਾਜਮਾਨੋਵ ਨੇ 'ਮੇਡ ਇਨ ਯੂ.ਐੱਸ.ਐੱਸ.ਆਰ. ਗੀਤ ਗਾਇਆ, ਜਿਸ ਦੀ ਸ਼ੁਰੂਆਤ ਲਾਈਨ ਸੀ, 'ਯੂਕ੍ਰੇਨ ਅਤੇ ਕ੍ਰੀਮੀਆ, ਬੇਲਾਰੂਸ ਅਤੇ ਮੋਲਦੋਵਾ ਦੀਆਂ ਸਰਹੱਦ ਖੋਲ੍ਹਣ ਦੇ ਨਾਲ ਇਹ ਸਾਰੇ ਮੇਰੇ ਦੇਸ਼ ਹਨ।

ਇਹ ਵੀ ਪੜ੍ਹੋ : ਹਾਂਗਕਾਂਗ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਪਾਰ

ਪੁਤਿਨ ਦੇ ਮੰਚ 'ਤੇ ਆਉਣ ਦੌਰਾਨ ਬੁਲਾਰਿਆਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਯੂਕ੍ਰੇਨ 'ਚ ਨਾਜੀਵਾਦ ਤੋਂ ਲੜਨ ਵਾਲੇ ਨੇਤਾ ਦੇ ਤੌਰ 'ਤੇ ਕੀਤੀ, ਹਾਲਾਂਕਿ ਇਸ ਦਾਅਵੇ ਨੂੰ ਵਿਸ਼ਵ ਭਰ ਦੇ ਨੇਤਾਵਾਂ ਨੇ ਖਾਰਿਜ ਕਰ ਦਿੱਤਾ। ਇਸ ਦਰਮਿਆਨ, ਰੂਸੀ ਫੌਜੀਆਂ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ 'ਚ ਬੰਬ ਵਰ੍ਹਾਉਣੇ ਜਾਰੀ ਰੱਖੇ ਹਨ। ਨਾਲ ਹੀ, ਪੱਛਮੀ ਸ਼ਹਿਰ ਲਵੀਵ ਦੇ ਬਾਹਰੀ ਇਲਾਕਿਆਂ 'ਚ ਕਈ ਮਿਜ਼ਾਈਆਂ ਦਾਗੀਆਂ ਗਈਆਂ। ਲਵੀਵ 'ਤੇ ਅੱਜ ਤੜਕੇ ਹਮਲੇ ਕੀਤੇ ਗਏ। ਸ਼ਹਿਰ 'ਚ ਹਸਤਪਾਲਾਂ, ਸਕੂਲਾਂ ਅਤੇ ਰਿਹਾਇਸ਼ੀ ਇਮਾਰਤਾਂ 'ਤੇ ਹਮਲੇ ਕੀਤੇ ਗਏ।

ਇਹ ਵੀ ਪੜ੍ਹੋ : ਸ਼ਨੀਵਾਰ ਤੋਂ ਸ਼ੁਰੂ ਹੋਵੇਗਾ ਨਾਗਾਲੈਂਡ ਵਿਧਾਨ ਸਭਾ ਦਾ ਬਜਟ ਸੈਸ਼ਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News