USA : ਬਾਇਓ ਫਰੀਜ਼ ਮੈਰਾਥਨ ਦੌੜ ''ਚ ਪੰਜਾਬੀਆਂ ਨੇ ਵੀ ਲਿਆ ਹਿੱਸਾ

07/30/2019 11:13:26 AM

ਕੈਲੇਫੋਰਨੀਆਂ (ਨੀਟਾ ਮਾਛੀਕੇ)— ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ 'ਚ 42ਵੀਂ ਬਾਇਓ ਫਰੀਜ਼ ਮੈਰਾਥਨ ਰੇਸ ਕਰਵਾਈ ਗਈ । ਇਸ 'ਚ ਜਿੱਥੇ ਅਮਰੀਕੀ ਲੋਕ ਵੱਡੀ ਗਿਣਤੀ 'ਚ ਦੂਰ-ਦੁਰਾਡੇ ਤੋਂ ਪੁੱਜੇ, ਉੱਥੇ ਹੀ ਦਰਜਨ ਦੇ ਕਰੀਬ ਪੰਜਾਬੀ ਔਰਤਾਂ ਤੇ ਮਰਦਾਂ ਨੇ ਇਸ ਮੈਰਾਥਨ ਰੇਸ 'ਚ ਹਿੱਸਾ ਲਿਆ। ਇਸ ਰੇਸ 'ਚ ਕੈਲੇਫੋਰਨੀਆ ਦੇ ਵੱਖੋ-ਵੱਖ ਸ਼ਹਿਰਾਂ ਤੋਂ ਪੰਜਾਬੀ ਦੌੜਾਕ ਪੁੱਜੇ ਹੋਏ ਸਨ, ਜਿਨ੍ਹਾਂ 'ਚ ਫਰੀਮੌਂਟ ਸ਼ਹਿਰ ਤੋਂ ਬਲਜੀਤ ਸਿੰਘ, ਸੁਖਿਵੰਦਰ ਸਿੰਘ, ਪਰਮਿੰਦਰ ਪਾਲ ਸਿੰਘ, ਚਰਨਜੀਤ ਸਿੰਘ ਧਾਲੀਵਾਲ, ਅਵੀ, ਅਜਮੇਰ ਸਿੰਘ ਸਨ। ਇਨ੍ਹਾਂ ਤੋਂ ਇਲਾਵਾ ਸਟਾਕਟਨ ਸ਼ਹਿਰ ਤੋਂ ਨਵਿੰਦਰ ਸਿੰਘ ਟਾਂਡਾ, ਮੈਨਟੀਕੇ ਤੋਂ ਰਜਿੰਦਰ ਸਿੰਘ ਸੇਖੋਂ, ਨਰਿੰਦਰ ਕੌਰ ਸੇਖੋਂ, ਹਰਸਿਮਰਪ੍ਰੀਤ ਕੌਰ ਮਾਂਗਟ ਅਤੇ ਫਰਿਜ਼ਨੋ ਤੋਂ ਕਮਲਜੀਤ ਬੈਨੀਪਾਲ ਤੇ ਮਨਜੋਤ ਸਿੰਘ ਬੈਨੀਪਾਲ ਆਦਿ ਪਹੁੰਚੇ ਹੋਏ ਸਨ। 

ਇਸ ਮੌਕੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ 'ਸਿੱਖਜ਼ ਫਾਰ ਹਿਊਮਨਿਟੀ' ਵਾਲੇ ਵੀਰਾਂ ਨੇ ਪਾਣੀ ਦੀ ਛਬੀਲ ਲਾਈ, ਜਿੱਥੇ ਬਿਨਾਂ ਕਿਸੇ ਭੇਦ-ਭਾਵ ਦੇ ਸਭ ਨੂੰ ਮੁਫਤ ਜਲ ਛਕਾਇਆ ਗਿਆ। 


Related News