ਫਾਦਰਜ਼ ਡੇਅ ਨੂੰ ਸਮਰਪਿਤ ਫਰਿਜ਼ਨੋ ਵਿਖੇ ਹੋਈ 10K ਰੇਸ ''ਚ ਪੰਜਾਬੀਆਂ ਨੇ ਗੱਡੇ ਝੰਡੇ

06/20/2022 7:31:39 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਸਥਾਨਕ ਵੁੱਡਵੁਰਡ ਪਾਰਕ 'ਚ ਲੰਘੇ ਐਤਵਾਰ ਫਾਦਰਜ਼ ਡੇਅ ਨੂੰ ਸਮਰਪਿਤ 56ਵੀਂ 2 ਮੀਲ ਅਤੇ 10 ਕੇ ਰੇਸ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਸਾਰੇ ਕੈਲੀਫੋਰਨੀਆ ਤੋਂ ਦੌੜਾਕਾਂ ਨੇ ਹਿੱਸਾ ਲਿਆ। ਇਸ ਮੌਕੇ ਹੋਈ ਮੈਰਾਥਾਨ ਦੌੜ ਵਿੱਚ ਕੈਲੀਫੋਰਨੀਆ ਨਿਵਾਸੀ 6 ਪੰਜਾਬੀ ਚੋਬਰਾਂ ਤੇ ਮੁਟਿਆਰਾਂ ਨੇ ਵੀ ਭਾਗ ਲਿਆ। ਇਸ  ਦੌੜ ਵਿੱਚ ਕਮਲਜੀਤ ਸਿੰਘ ਬੈਨੀਪਾਲ ਨੇ 50 ਸਾਲ ਉਮਰ ਗਰੁੱਪ 'ਚ ਤੀਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ 60 ਸਾਲ ਉਮਰ ਗਰੁੱਪ 'ਚ ਹਰਭਜਨ ਸਿੰਘ ਰੰਧਾਵਾ ਨੇ ਦੂਸਰਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੰਗਰੂਰ ਸੰਸਦੀ ਹਲਕੇ 'ਚ 23 ਜੂਨ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮਲਜੀਤ ਬੈਨੀਪਾਲ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਮੇਜਰ ਸਿੰਘ ਸੇਖੋਂ, ਰਜਿੰਦਰ ਸਿੰਘ ਸੇਖੋਂ, ਨਰਿੰਦਰ ਕੌਰ ਸੇਖੋਂ, ਮਲਕੀਤ ਕੌਰ ਸੇਖੋਂ ਆਦਿ ਨੇ ਵੀ ਰੇਸ ਵਿੱਚ ਭਾਗ ਲਿਆ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਮਲਜੀਤ ਬੈਨੀਪਾਲ ਤੇ ਹਰਭਜਨ ਸਿੰਘ ਰੰਧਾਵਾ ਕੈਲੀਫੋਰਨੀਆ ਦੀਆਂ ਹੋਰ ਵੀ ਬਹੁਤ ਸਾਰੀਆਂ ਮੈਰਾਥਾਨ ਦੌੜਾਂ ਵਿੱਚ ਹਿੱਸਾ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਂ ਸਟੇਟ ਲੈਵਲ 'ਤੇ ਚਮਕਾਉਂਦੇ ਰਹਿੰਦੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News