ਅਰਜਨਟੀਨਾ 'ਚ ਵੀ ਪੰਜਾਬੀਆਂ ਨੇ ਵਧਾਇਆ ਮਾਣ, ਕੁਲਦੀਪ ਸਿੰਘ ਬਣਿਆ ਮੈਂਬਰ ਪਾਰਲੀਮੈਂਟ
Saturday, Oct 28, 2017 - 01:32 AM (IST)
ਅਰਜਨਟੀਨਾ—ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰਨਾਂ ਦੇਸ਼ਾਂ 'ਚ ਰਾਜਨੀਤੀ ਖੇਤਰ 'ਚ ਪੰਜਾਬੀਆਂ ਵੱਲੋਂ ਆਪਣਾ ਸਿੱਕਾ ਜਮਾਉਣ ਤੋਂ ਬਾਅਦ ਇਕ ਹੋਰ ਪੰਜਾਬੀ ਅਰਜਨਟੀਨਾ 'ਚ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ। ਜੋ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਪਿੰਡ ਬੋਪਰਾਏ ਖੁਰਦ ਦੇ ਜੰਮਪਲ ਕੁਲਦੀਪ ਸਿੰਘ ਬੋਪਰਾਏ ਦੇ ਅਰਜਨਟੀਨਾ ਦੇ ਸਾਲਟਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਪਿੰਡ ਦੇ ਵਸਨੀਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਅਤੇ ਰਿਸ਼ਤੇਦਾਰਾਂ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਬੋਪਰਾਏ ਦੇ ਰਿਸ਼ਤੇਦਾਰ ਰਛਪਾਲ ਸਿੰਘ ਪਾਲੀ ਸੱਦੋਵਾਲ ਨੇ ਦੱਸਿਆ ਕਿ ਕੁਲਦੀਪ ਸਿੰਘ ਆਪਣੇ ਪਰਿਵਾਰ ਨਾਲ ਛੋਟੀ ਉਮਰੇ ਹੀ ਅਰਜਨਟੀਨਾ ਵਿਖੇ ਸੈਟਲ ਹੋ ਗਿਆ ਸੀ, ਜਿੱਥੋ ਉਨ੍ਹਾਂ ਦਾ ਖੇਤੀਬਾੜੀ ਦਾ ਧੰਦਾ ਹੈ। ਇਸ ਦੇ ਨਾਲ ਹੀ ਉਹ ਰਾਜਨੀਤੀ 'ਚ ਵੀ ਪੂਰੀ ਦਿਲਚਸਪੀ ਰੱਖਦੇ ਹਨ ਜਿਸ ਦੇ ਚੱਲਦਿਆਂ ਉਹ ਅਰਜਨਟੀਨਾ ਦੀ ਰਾਜਨੀਤੀ 'ਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਪਿਛਲੇ ਦਿਨ ਹੀ ਉਹ ਅਰਜਨਟੀਨਾ ਦੀ ਸੰਸਦ ਲਈ ਸਾਲਟਾ ਹਾਲਕੇ ਤੋਂ ਐੱਮ.ਪੀ. ਦੀ ਚੋਣ ਲੜੇ ਸਨ ਅਤੇ ਲੰਘੀ 23 ਅਕਤੂਬਰ ਨੂੰ ਹੀ ਉਨ੍ਹਾਂ ਨੂੰ ਸੰਸਦ ਮੈਂਬਰ ਐਲਾਨਿਆ ਗਿਆ ਹੈ।
