ਕੈਨੇਡਾ ''ਚ ਪੰਜਾਬੀ ਨੌਜਵਾਨ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

Sunday, Dec 08, 2024 - 05:12 PM (IST)

ਕੈਨੇਡਾ ''ਚ ਪੰਜਾਬੀ ਨੌਜਵਾਨ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਟੋਰਾਂਟੋ: ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਸਰੀ ਦੇ 46 ਸਾਲਾ ਅਵਤਾਰ ਦੀ ਭਾਲ ਵਿਚ ਜੁਟੀ ਡੈਲਟਾ ਪੁਲਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। 4 ਸਤੰਬਰ ਨੂੰ ਸ਼ਾਮ ਤਕਰੀਬਨ ਸਵਾ ਛੇ ਵਜੇ ਇਕ ਗੱਡੀ ਲਾਵਾਰਸ ਹਾਲਤ ਵਿਚ ਅਲੈਕਸ ਫਰੇਜ਼ਰ ਬ੍ਰਿਜ ਤੋਂ ਮਿਲੀ ਜੋ ਸੰਭਾਵਤ ਤੌਰ ’ਤੇ ਅਵਤਾਰ ਦੀ ਹੈ। ਪੁਲਸ ਨੇ ਅਵਤਾਰ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 11 ਇੰਚ ਅਤੇ ਵਜ਼ਨ ਤਕਰੀਬਨ 104 ਕਿਲੋ ਹੈ। ਅਵਤਾਰ ਦੇ ਵਾਲ ਅਤੇ ਦਾੜ੍ਹੀ ਛੋਟੀ ਅਤੇ ਕਾਲੀ ਹੈ।


ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਗੋਲੀਬਾਰੀ, ਘਟਨਾ CCTV 'ਚ ਕੈਦ

ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਕਾਲੇ ਰੰਗ ਦੀ ਵਿੰਟਰ ਜੈਕਟ ਅਤੇ ਪਜਾਮਾ ਪੈਂਟ ਪਾਈ ਹੋਈ ਸੀ। ਅਵਤਾਰ ਦੇ ਸੱਜੇ ਹੱਥ ’ਤੇ ਟੈਟੂ ਬਣਿਆ ਹੋਇਆ ਹੈ। ਅਲੈਕਸ ਫਰੇਜ਼ਰ ਬ੍ਰਿਜ ’ਤੇ ਮਿਲੀ ਕਾਰ ਵਿਚੋਂ ਕਿਸੇ ਨੂੰ ਬਾਹਰ ਆਉਂਦਿਆਂ ਲੋਕਾਂ ਨੇ ਨਹੀਂ ਦੇਖਿਆ ਕਿਉਂਕਿ ਉਸ ਸਮੇਂ ਧੁੰਦ ਫੈਲੀ ਹੋਈ ਸੀ। ਅਵਤਾਰ ਦੀ ਗੱਡੀ ਗਰੇਅ ਕਲਰ ਦੀ 2023 ਮਾਡਲ ਫੌਕਸਵੈਗਨ ਟਾਓਸ ਦੱਸੀ ਜਾ ਰਹੀ ਹੈ। ਡੈਲਟਾ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਅਵਤਾਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 946 4411 ’ਤੇ ਸੰਪਰਕ ਕਰੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News