ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਦੀ ਦਰਦਨਾਕ ਮੌਤ

Saturday, Jun 24, 2023 - 03:57 PM (IST)

ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਦੀ ਦਰਦਨਾਕ ਮੌਤ

ਮਿਲਾਨ (ਸਾਬੀ ਚੀਨੀਆ, ਕੈਂਥ)- ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੇ ਸ਼ਾਮ ਇਟਲੀ ਦੇ ਜ਼ਿਲ੍ਹਾ ਲਤੀਨਾ ਦੇ ਕਸਬਾ ਸਬੋਧੀਆ ਨੇੜਲੇ ਬੋਰਗੋ ਸੰਨਦੋਨਾਤੋ ਵਿਖੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਸ਼ੈਰੀ ਪੰਜਾਬ ਦੇ ਤਹਿਸੀਲ ਅਜਨਾਲਾ ਨਾਲ ਸਬੰਧ ਰੱਖਦਾ ਸੀ।

ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਗਾਇਆ 'ਜਨ ਗਣ ਮਨ...', PM ਮੋਦੀ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ (ਵੀਡੀਓ)

ਮਿਲੀ ਜਾਣਕਾਰੀ ਅਨੁਸਾਰ 38 ਸਾਲਾ ਸ਼ੈਰੀ ਬੀਤੀ ਸ਼ਾਮ ਜਦੋਂ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਦੂਸਰੇ ਪਾਸਿਓਂ ਆ ਰਹੀ ਕਾਰ ਦੀ ਚਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਵੇਂ ਹੀ ਲਤੀਨਾ ਜ਼ਿਲ੍ਹੇ ਦੇ ਭਾਰਤੀਆਂ ਨੂੰ ਇਸ ਖ਼ਬਰ ਬਾਰੇ ਪਤਾ ਲੱਗਾ, ਉਹਨਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਅਜਿਹਾ ਪਹਿਲਾ ਹਾਦਸਾ ਨਹੀਂ ਹੈ। ਅਕਸਰ ਹੀ ਨੌਜਵਾਨਾਂ ਨਾਲ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਕਈੱ ਨੌਜਵਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ: ਦ੍ਰਿੜ ਇਰਾਦੇ ਵਾਲੀ ਟਰੱਕ ਚਾਲਕ ਜਸਕਰਨ ਕੌਰ ਇਟਲੀ ਵੱਸਦੇ ਪੰਜਾਬੀਆਂ ਲਈ ਬਣੀ ਰੋਲ ਮਾਡਲ

 


author

cherry

Content Editor

Related News