ਇਟਲੀ 'ਚ ਪੰਜਾਬਣ ਨੇ ਚਮਕਾਇਆ ਨਾਂ, ਪੁਲਸ 'ਚ ਹੋਈ ਭਰਤੀ
Friday, Nov 14, 2025 - 04:13 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਵਿੱਚ ਲੋਕਲ ਪੁਲਸ (ਪੁਲੀਸੀਆ ਲੋਕਾਲੇ) ਵਿੱਚ ਭਰਤੀ ਹੋ ਕੇ ਪੰਜਾਬ ਦੀ ਧੀ ਸਿਮਰਨਜੀਤ ਕੌਰ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। 20 ਸਾਲਾ ਸਿਮਰਨਜੀਤ ਕੌਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸੰਬੰਧਿਤ ਹੈ ਅਤੇ ਆਪਣੇ ਪਿਤਾ ਸੁੱਖਪਾਲ ਸਿੰਘ ਅਤੇ ਮਾਤਾ ਰਜਿੰਦਰ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਗਾਂਬਰਾਂ ਵਿਖੇ ਰਹਿ ਰਹੀ ਹੈ। ਉਸਨੇ ਦੱਸਿਆ ਕਿ ਉਸਦੇ ਮਾਪਿਆਂ ਦੀਆਂ ਅਰਦਾਸਾਂ ਸਦਕਾ ਉਸਨੇ ਪੁਲਸ ਵਿੱਚ ਨੌਕਰੀ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ: 'ਸਿਆਸੀ ਟੈਸਟ' 'ਚ ਪਾਸ! ਬਿਹਾਰ ਦੀ ਸਭ ਤੋਂ ਨੌਜਵਾਨ ਵਿਧਾਇਕਾ ਬਣੇਗੀ ਮਸ਼ਹੂਰ ਗਾਇਕਾ ਮੈਥਿਲੀ ਠਾਕੁਰ

ਸਿਮਰਨਜੀਤ ਕੌਰ ਦੇ ਪਿਤਾ ਸੁੱਖਪਾਲ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਉਹਨਾਂ ਦੀ ਹੋਣਹਾਰ ਬੇਟੀ 5 ਸਾਲ ਦੀ ਉਮਰ ਵਿੱਚ ਇਟਲੀ ਆਈ ਸੀ, ਇੱਥੇ ਆਕੇ ਹੀ ਉਸਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਸਖਤ ਮਿਹਨਤ ਅਤੇ ਲਗਨ ਸਦਕਾ ਉੱਚ ਪੱਧਰ ਦੀ ਪੜ੍ਹਾਈ ਕਰਕੇ ਉਹ ਅੱਜ ਇਸ ਮੁਕਾਮ 'ਤੇ ਪੁੱਜੀ ਹੈ। ਦੱਸਣਯੋਗ ਹੈ ਕਿ ਇਟਲੀ ਦੇ ਵੱਖ ਵੱਖ-ਵੱਖ ਸ਼ਹਿਰਾਂ ਵਿੱਚ ਜਦੋਂ ਅਜਿਹੀਆਂ ਸਰਕਾਰੀ ਨੌਕਰੀਆਂ ਲਈ ਭਰਤੀ ਖੁੱਲਦੀ ਹੈ ਤਾਂ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਨੌਕਰੀ ਲਈ ਅਪਲਾਈ ਕਰਦੇ ਹਨ।
ਇਹ ਵੀ ਪੜ੍ਹੋ : ''ਕਿਸੇ ਦਿਨ ਮੇਰਾ ਮੁੰਡਾ...'', SRK ਦੀ ਹੀਰੋਇਨ ਦੀਆਂ AI ਅਸ਼ਲੀਲ ਤਸਵੀਰਾਂ ਵਾਇਰਲ
