ਅਮਰੀਕਾ 'ਚ 115 ਪੌਂਡ ਕੋਕੀਨ ਨਾਲ ਪੰਜਾਬੀ ਟਰੱਕ ਡਰਾਈਵਰ ਵਿਕਰਮ ਸੰਧੂ ਗ੍ਰਿਫ਼ਤਾਰ

Tuesday, Jan 11, 2022 - 10:31 AM (IST)

ਅਮਰੀਕਾ 'ਚ 115 ਪੌਂਡ ਕੋਕੀਨ ਨਾਲ ਪੰਜਾਬੀ ਟਰੱਕ ਡਰਾਈਵਰ ਵਿਕਰਮ ਸੰਧੂ ਗ੍ਰਿਫ਼ਤਾਰ

ਨਿਊਯਾਰਕ(ਰਾਜ ਗੋਗਨਾ) - ਬੀਤੇ ਦਿਨ ਅਮਰੀਕਾ ਦੇ ਸੂਬੇ ਇੰਡੀਆਨਾ ਦੀ ਪਟਨਮ ਕਾਉਂਟੀ ਦੇ ਇੰਟਰਸਟੇਟ ਹਾਈਵੇ 70 'ਤੇ ਰੋਡ ਸਾਇਡ ਇੰਸਪੈਕਸ਼ਨ ਦੌਰਾਨ ਇਕ ਪੰਜਾਬੀ ਟਰੱਕ ਡਰਾਈਵਰ ਵਿਕਰਮ ਸੰਧੂ ਉਮਰ (32) ਸਾਲ ਦੇ ਟਰੱਕ ਦੇ ਵਿਚੋਂ 115 ਪੌਂਡ ਦੇ ਕਰੀਬ ਸ਼ੱਕੀ ਕੋਕੀਨ ਫੜੀ ਗਈ ਹੈ। ਬਰਾਮਦਗੀ ਦੀ ਇਹ ਸੂਚਨਾ ਇੰਡੀਆਨਾ ਪੁਲਸ ਵੱਲੋਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ,ਹੱਥੋਪਾਈ 'ਚ ਲੱਥੀ ਦਸਤਾਰ (ਵੀਡੀਓ)

ਵਿਕਰਮ ਸੰਧੂ ਅਮਰੀਕਾ ਦੇ ਸੂਬੇ ਨਿਉਯਾਰਕ ਦੇ ਕੁਈਨਜ਼ ਦੇ ਨਾਲ ਸਬੰਧਤ ਹੈ ਅਤੇ ਉਹ ਹਿਊਸਟਨ ਟੈਕਸਾਸ ਤੋਂ ਇੰਡੀਅਨਾਪੋਲੀਸ ਨੂੰ ਜਾ ਰਿਹਾ ਸੀ, ਜਦੋਂ ਪੁਲਸ ਨੇ ਉਸ ਨੂੰ ਰੋਡ ਸਾਇਡ ਇੰਸਪੈਕਸ਼ਨ ਲਈ ਇੰਟਰਸਟੇਟ ਹਾਈਵੇਅ 70 ਦੇ ਮੀਲ ਮਾਰਕਰ ਰੋਡ 41 ਉੱਤੇ ਰੁਕਣ ਦਾ ਇਸ਼ਾਰਾ ਕੀਤਾ। ਜਾਂਚ ਦੌਰਾਨ ਟਰੱਕ 'ਚ ਬਣੇ ਸੋਣ ਵਾਲੇ ਹਿੱਸੇ (Sleeper Portiin) ਤੋਂ ਇਹ ਬਰਾਮਦੀ ਹੋਈ। ਇਹ ਘਟਨਾ 9 ਜਨਵਰੀ ਦੀ ਸ਼ਾਮ 5:45 ਮਿੰਟ ਦੀ ਹੈ। ਟਰੱਕ ਦੀ ਇੰਸਪੈਕਸ਼ਨ ਦੌਰਾਨ ਪੁਲਸ ਨੇ ਇਹ ਬਰਾਮਦਗੀ ਕੀਤੀ। ਫੜੀ ਗਈ ਸ਼ੱਕੀ ਕੋਕੀਨ ਦਾ ਬਾਜ਼ਾਰੀ ਮੁੱਲ 2 ਮਿਲੀਅਨ ਡਾਲਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਵਿਕਰਮ ਸੰਧੂ ਨੂੰ ਗ੍ਰਿਫ਼ਤਾਰ ਕਰਕੇ ਇੰਡੀਆਨਾ ਸੂਬੇ ਦੀ ਪਟਨਮ ਕਾਉਂਟੀ ਜੇਲ੍ਹ 'ਚ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕੋਲੰਬੀਆ ’ਚ ਇਸ ਸ਼ਖ਼ਸ ਨੂੰ ਮਿਲੀ ਇੱਛਾ ਮੌਤ, ਅਜੀਬ ਅਤੇ ਲਾਇਲਾਜ ਬੀਮਾਰੀ ਨਾਲ ਸੀ ਪੀੜਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News