ਪੰਜਾਬੀ ਸਕੂਲ ਗਲਾਸਗੋ ਦਾ ਸਲਾਨਾ “ਵਿਰਸਾ 2025” ਪ੍ਰੋਗਰਾਮ ਸ਼ਾਨਦਾਰ ਹੋ ਨਿੱਬੜਿਆ (ਤਸਵੀਰਾਂ)

Tuesday, Mar 25, 2025 - 10:39 AM (IST)

ਪੰਜਾਬੀ ਸਕੂਲ ਗਲਾਸਗੋ ਦਾ ਸਲਾਨਾ “ਵਿਰਸਾ 2025” ਪ੍ਰੋਗਰਾਮ ਸ਼ਾਨਦਾਰ ਹੋ ਨਿੱਬੜਿਆ (ਤਸਵੀਰਾਂ)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਗੁਰਦੁਆਰਾ ਅਧੀਨ ਚੱਲਦੇ ਪੰਜਾਬੀ ਸਕੂਲ ਵੱਲੋਂ ਤੀਸਰਾ ਸਲਾਨਾ ਵਿਰਸਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਨਿਰੋਲ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਭਾਸ਼ਾ ਦੀਆਂ ਬਾਤਾਂ ਹੀ ਪਾਈਆਂ ਗਈਆਂ। ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਦਦ ਨਾਲ ਬਹੁਤ ਹੀ ਵਧੀਆ ਕੀਤੀ। ਤਿਆਰੀ ਉਨ੍ਹਾਂ ਦੀ ਕਲਾਕਾਰੀ, ਪੇਸ਼ਕਾਰੀ ਵਿੱਚੋਂ ਝਲਕ ਰਹੀ ਸੀ। 

PunjabKesari

PunjabKesari

ਸਮਾਗਮ ਦੀ ਸਜਾਵਟ ਤੋਂ ਲੈ ਕੇ ਹਰ ਕੰਮ ਬੱਚਿਆਂ, ਅਧਿਆਪਕਾਂ ਵੱਲੋਂ ਤਨਦੇਹੀ ਨਾਲ ਕੀਤਾ ਗਿਆ ਨਜ਼ਰ ਪੈ ਰਿਹਾ ਸੀ। ਵਿਦਿਆਰਥੀਆਂ ਨੇ ਸਮਾਜਿਕ ਮੁੱਦਿਆਂ ਜਿਵੇਂ ਕਿ ਦਾਜ਼ ਪ੍ਰਥਾ, ਭ੍ਰਿਸ਼ਟਾਚਾਰ, ਕਿਸਾਨ ਮੋਰਚੇ ਸੰਬੰਧੀ ਆਪਣੀ ਅਦਾਕਾਰੀ ਪੇਸ਼ਕਾਰੀ ਰਾਹੀਂ ਹਾਜ਼ਰੀਨ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਬੱਚੇ ਹਾਲ ‘ਚ ਬੈਠੇ ਹਰ ਇੱਕ ਵਿਅਕਤੀ ਨੂੰ ਇਸ ਕਦਰ ਪ੍ਰਭਾਵਿਤ ਕਰ ਗਏ ਕਿ ਜਿੰਨੀ ਦੇਰ ਸਮਾਗਮ ਚੱਲਦਾ ਰਿਹਾ, ਓਨੀ ਦੇਰ ਚੁੱਪ ਛਾਈ ਰਹੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-Trump ਦੀ Gold Card ਸਕੀਮ ਹਿੱਟ, ਇਕ ਦਿਨ 'ਚ ਵਿਕੇ 1000 ਵੀਜ਼ਾ

PunjabKesari

ਇਸ ਤੋਂ ਇਲਾਵਾ ਬੱਚਿਆਂ ਨੇ ਆਪਣੀ ਪੰਜਾਬੀ ਭਾਸ਼ਾ ਤੇ ਪਕੜ ਦਾ ਪ੍ਰਦਰਸ਼ਨ ਵੀ ਬਾਖੂਬੀ ਕੀਤਾ। ਉਨ੍ਹਾਂ ਨੇ ਸਰੀਰ ਦੇ ਅੰਗ, ਜਾਨਵਰਾਂ ਦੇ ਨਾਂ ਅਤੇ ਦੇਸੀ ਮਹੀਨਿਆਂ ਬਾਰੇ ਆਪਣੇ ਗਿਆਨ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ। ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚੇ ਭਾਈਚਾਰੇ ਦੇ ਲੋਕਾਂ, ਮਾਪਿਆਂ ਨੇ ਇਸ ਦਿਨ ਦਾ ਭਰਪੂਰ ਆਨੰਦ ਮਾਣਿਆ। ਸਮਾਗਮ ਉਪਰੰਤ ਹਰ ਕੋਈ ਬੱਚਿਆਂ, ਅਧਿਆਪਕਾਂ ਅਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਇਸ ਨਿੱਗਰ ਉਪਰਾਲੇ ਦੀ ਤਾਰੀਫ ਕਰ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News