ਕੈਨੇਡਾ ’ਚ 7 ਲੱਖ ਡਾਲਰ ਦੀ ਧੋਖਾਦੇਹੀ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

Tuesday, May 12, 2026 - 10:09 PM (IST)

ਕੈਨੇਡਾ ’ਚ 7 ਲੱਖ ਡਾਲਰ ਦੀ ਧੋਖਾਦੇਹੀ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

ਅਲਬਰਟਾ/ਰਿਚਮੰਡ (ਇੰਟ.) : ਅਲਬਰਟਾ ਦੀ ਪੁਲਸ (ਆਰ. ਸੀ. ਐੱਮ. ਪੀ. ) ਨੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਦੇ ਰਹਿਣ ਵਾਲੇ ਇਕ 47 ਸਾਲਾ ਵਿਅਕਤੀ ਨੂੰ 7 ਲੱਖ ਡਾਲਰ ਤੋਂ ਵੱਧ ਦੀ ਧੋਖਾਦੇਹੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਗਿੱਲ ਵਜੋਂ ਹੋਈ ਹੈ, ਜਿਸ ਨੇ ਨਿਵੇਸ਼ ਦੇ ਨਾਂ ’ਤੇ ਇਕ ਪੀੜਤ ਨੂੰ ਆਪਣਾ ਸ਼ਿਕਾਰ ਬਣਾਇਆ।

ਜਾਣਕਾਰੀ ਅਨੁਸਾਰ ਇਹ ਘਪਲਾ ਉਦੋਂ ਸ਼ੁਰੂ ਹੋਇਆ ਜਦੋਂ ਪੀੜਤ ਵਿਅਕਤੀ ਇੰਟਰਨੈੱਟ ’ਤੇ ਵੱਧ ਵਿਆਜ ਵਾਲੇ ਬੱਚਤ ਖਾਤਿਆਂ ਦੀ ਭਾਲ ਕਰ ਰਿਹਾ ਸੀ। ਮੁਲਜ਼ਮ ਨੇ ‘ਜੇ. ਪੀ. ਮਾਰਗਨ’ ਕੰਪਨੀ ਦਾ ਕਰਮਚਾਰੀ ਬਣ ਕੇ ਪੀੜਤ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਕਰਸ਼ਕ ਜੀ. ਆਈ. ਸੀ. ਦਰਾਂ ਦਾ ਲਾਲਚ ਦਿੱਤਾ। ਪੀੜਤ ਨੇ ਭਰੋਸਾ ਕਰ ਕੇ ‘ਸਨਲਾਈਫ ਹੋਲਡਿੰਗਜ਼ ਇੰਕ’ ਨਾਮੀ ਕੰਪਨੀ ਨੂੰ ਲੱਗਭਗ 7,29,000 ਡਾਲਰ ਦੀ ਰਕਮ ਟ੍ਰਾਂਸਫਰ ਕਰ ਦਿੱਤੀ।

ਥ੍ਰੀ ਹਿਲਜ਼ ਆਰ. ਸੀ. ਐੱਮ. ਪੀ. ਨੇ ਜਦੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਜੇ. ਪੀ. ਮਾਰਗਨ ਕੈਨੇਡਾ ’ਚ ਅਜਿਹਾ ਕੋਈ ਨਿਵੇਸ਼ ਸੰਚਾਲਨ ਨਹੀਂ ਕਰਦੀ। ਪੁਲਸ ਨੇ ਬੈਂਕ ਖਾਤਿਆਂ ਦੀ ਡੂੰਘਾਈ ਨਾਲ ਸਮੀਖਿਆ ਕੀਤੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਠੱਗੀ ਗਈ ਰਕਮ ਕੈਨੇਡਾ ਅਤੇ ਯੂ. ਕੇ. ਦੇ ਕਈ ਹੋਰ ਖਾਤਿਆਂ ’ਚ ਭੇਜੀ ਗਈ ਸੀ। ਮੁਲਜ਼ਮ ਹਰਪ੍ਰੀਤ ਸਿੰਘ ਗਿੱਲ ਖਿਲਾਫ ਨੈਸ਼ਨਲ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ 6 ਮਈ ਨੂੰ ਉਸ ਨੂੰ ਰਿਚਮੰਡ ਤੋਂ ਕਾਬੂ ਕਰ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News