ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆ ਵਾਲੇ ਦੀ ਮੌਤ ''ਤੇ ਦੁੱਖ ਪ੍ਰਗਟਾਵਾ

Monday, Jan 31, 2022 - 04:46 PM (IST)

ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆ ਵਾਲੇ ਦੀ ਮੌਤ ''ਤੇ ਦੁੱਖ ਪ੍ਰਗਟਾਵਾ

ਮਿਲਾਨ/ਇਟਲੀ (ਸਾਬੀ ਚੀਨੀਆ): ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆ ਵਾਲੇ ਦੀ ਮੌਤ 'ਤੇ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੀਆਂ ਸੰਗੀਤ ਜਗਤ ਦੀਆਂ ਕਈ ਨਾਮੀ ਸ਼ਖਸ਼ੀਅਤਾਂ ਵੱਲੋਂ ਉਨਾਂ ਦੀ ਮੌਤ ਨੂੰ ਗੀਤਕਾਰੀ ਦੇ ਇਕ ਖੁਬਸੂਰਤ ਜੁੱਗ ਅੰਤ ਦੱਸਦੇ ਹੋਏ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ ਨਿਯਮਾਂ ਦੀ ਉਲੰਘਣਾ ਕਰ ਪਾਰਟੀ 'ਚ ਸ਼ਾਮਲ ਹੋਏ ਹਾਂਗਕਾਂਗ ਦੇ ਅਧਿਕਾਰੀ ਨੇ ਦਿੱਤਾ ਅਸਤੀਫਾ

ਇਟਲੀ ਦੀਆਂ ਵੱਖ-ਵੱਖ ਸਭਿਆਚਾਰਕ ਸੰਸਥਾਵਾਂ ਸਮੇਤ ਕਈ ਨਾਮੀ ਗੀਤਕਾਰਾਂ ਤੇ ਗਾਇਕਾਂ ਵੱਲੋਂ ਦੁੱਖ ਪ੍ਰਗਟਾਵਾ ਕੀਤਾ ਗਿਆ, ਜਿੰਨਾਂ ਵਿਚ ਸਾਹਿਤ ਸੁਰ ਸਭਾ ਇਟਲੀ, ਪੰਜਾਬ ਯੂਥ ਕਲੱਬ ਆਰਗੇਨੇਸ਼ਨ ਇਟਲੀ ਮਸ਼ਹੂਰ ਗੀਤਕਾਰ ਸੇਮਾ ਜਲਾਲਪੁਰ, ਗੀਤਕਾਰ ਸਿੱਕੀ ਝਿੱਜੀ ਪਿੰਡ, ਬੱਬੂ ਜਲੰਧਰੀ ,ਗਾਇਕ ਬਲਜੀਤ ਵਿੱਕੀ, ਕਰਨ ਭਨੋਟ, ਖਹਿਰਾ ਮਾਂਗੇਵਾਲੀਆ, ਮੇਜਰ ਢਿੱਲੋ, ਗੀਤਕਾਰ ਰਣਜੀਤ ਗਰੇਵਾਲ, ਪ੍ਰਮੋਟਰ ਰਿੰਕੂ ਸੈਣੀ, ਗੀਤਕਾਰ ਗਿੰਦੂ ਲੱਧੜ, ਮਨਜੀਤ ਸ਼ਾਲਾਪੁਰੀ, ਗੀਤਕਾਰ ਰਾਣਾ ਅਠੌਲਾ, ਰਾਜੂ ਹਠੂਰੀਆ ਗੀਕਤਾਰ ਬਿੰਦਰ ਕੌਲੀਆਵਾਲਾ, ਨਿਰਵੈਲ ਢਿੱਲੋ, ਪ੍ਰਮੋਟਰ ਰਣਜੀਤ ਬੱਲ ਆਦਿ ਦੇ ਨਾ ਜ਼ਿਕਰਯੋਗ ਹਨ। ਇਹਨਾਂ ਵੱਲੋਂ ਦੇਵ ਥਰੀਕਿਆ ਵਾਲੇ ਦੀ ਮੌਤ ਨੂੰ ਪੰਜਾਬੀ ਗੀਤਕਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।


author

Vandana

Content Editor

Related News