ਯੂ.ਕੇ. ''ਚ ਪੰਜਾਬੀ ਸਾਹਿਤ ਤੇ ਕਲਾ ਸੁਸਾਇਟੀ ਬੈਡਫੋਰਡ ਸੰਸਥਾ ਦਾ ਹੋਇਆ ਗਠਨ

Wednesday, Dec 25, 2024 - 10:18 PM (IST)

ਯੂ.ਕੇ. ''ਚ ਪੰਜਾਬੀ ਸਾਹਿਤ ਤੇ ਕਲਾ ਸੁਸਾਇਟੀ ਬੈਡਫੋਰਡ ਸੰਸਥਾ ਦਾ ਹੋਇਆ ਗਠਨ

ਗਲਾਸਗੋ/ ਬੈਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ) - ਬਰਤਾਨੀਆ ਦੇ ਸ਼ਹਿਰ ਬੈਡਫੋਰਡ ਵਿੱਚ ਪੰਜਾਬੀ ਸਾਹਿਤ ਅਤੇ ਕਲਾ ਸੁਸਾਇਟੀ ਬੈਡਫੋਰਡ (ਯੂ.ਕੇ.) ਦਾ ਗਠਨ ਕਰਨ ਲਈ ਲੇਖਕ ਅਤੇ ਕਹਾਣੀਕਾਰ ਬਲਵੰਤ ਸਿੰਘ ਗਿੱਲ ਅਤੇ ਲੇਖਿਕਾ ਰੂਪ ਦਵਿੰਦਰ ਕੌਰ ਵੱਲੋਂ ਇੱਕ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਗੁਰਮੁਖ ਸਿੰਘ, ਜਸਵਿੰਦਰ ਕੁਮਾਰ, ਰਾਏ ਬਹਾਦਰ ਸਿੰਘ ਬਾਜਵਾ, ਹੰਸ ਰਾਜ ਨਾਗਾ, ਪ੍ਰਿਥਵੀ ਰਾਜ ਰੰਧਾਵਾ, ਬਿੰਦਰ ਭਰੋਲੀ, ਓਂਕਾਰ ਸਿੰਘ ਭੰਗਲ, ਬਲਰਾਜ ਸਿੰਘ, ਸੁਖਦੇਵ ਸਿੰਘ ਢੰਡਾ, ਨੰਜੂ ਰਾਮ ਪਾਲ, ਅਮਰੀਕ ਬੈਂਸ, ਅਭਿਨਾਸ਼ ਨਾਗਾ, ਰਾਣੀ ਕੌਰ, ਦਲਜੀਤ ਕੌਰ ਬਾਜਵਾ, ਗੁਰਦੇਵ ਬੈਂਸ, ਪੂਨਮ ਕੌਰ ਆਦਿ ਸ਼ਾਮਿਲ ਹੋਏ। 

PunjabKesari

ਇਸ ਮੀਟਿੰਗ ਵਿੱਚ ਇਸ ਸੁਸਾਇਟੀ ਦੇ ਮੋਢੀ ਬਲਵੰਤ ਸਿੰਘ ਗਿੱਲ ਅਤੇ ਰੂਪ ਦਵਿੰਦਰ ਕੌਰ ਨੇ ਦੱਸਿਆ ਕਿ ਇਹ ਸੁਸਾਇਟੀ ਬੈਡਫੋਰਡ ਦੀ ਪਹਿਲੀ ਅਜਿਹੀ ਸੁਸਾਇਟੀ ਹੋਵੇਗੀ ਜੋ ਬੈਡਫੋਰਡ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਪੰਜਾਬੀ ਸਾਹਿਤ ਅਤੇ ਕਲਾ ਦਾ ਮੰਚ ਪ੍ਰਦਾਨ ਕਰਦਿਆਂ ਹੋਇਆਂ ਸਾਹਿਤਕਾਰਾਂ ਅਤੇ ਲੇਖਕਾਂ ਨੂੰ ਜੋੜਨ ਦਾ ਕੰਮ ਕਰੇਗੀ। ਇਸ ਸਭਾ ਦਾ ਮੁੱਖ ਮੰਤਵ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨਾ ਹੈ ਅਤੇ ਉਨ੍ਹਾਂ ਨੂੰ ਪੰਜਾਬੀ ਸਿੱਖਣ, ਪੜ੍ਹਨ ਅਤੇ ਲਿਖਣ ਲਈ ਪ੍ਰੇਰਿਤ ਕਰਨਾ ਹੈ। ਇਸ ਸੁਸਾਇਟੀ ਵੱਲੋਂ ਇੱਕ ਸਲਾਨਾ ਸਾਹਿਤਕ ਪ੍ਰੋਗਰਾਮ ਦੇ ਇਲਾਵਾ ਸਾਲ ਵਿੱਚ ਮਹੀਨਾਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਪੰਜਾਬੀ ਅਧਿਆਪਕਾਂ, ਲੇਖਕਾਂ ਅਤੇ ਕਲਾਕਾਰਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਰਲ ਮਿਲ ਕੇ ਉਪਰਾਲੇ ਕੀਤੇ ਜਾਣਗੇ। ਇਸ ਸਭਾ ਵੱਲੋਂ ਪਹਿਲਾ ਪ੍ਰੋਗਰਾਮ 11 ਜਨਵਰੀ 2025 ਨੂੰ ਉਲੀਕਿਆ ਗਿਆ ਹੈ। 

 


author

Inder Prajapati

Content Editor

Related News