ਕੈਨੇਡਾ ਦੇ ਕੈਲਗਰੀ ''ਚ ਪੰਜਾਬੀ ਭਾਸ਼ਾ ਬੋਲਣ ਦੀ ਮੁਹਾਰਤ ਦਾ ਮੁਕਾਬਲਾ, ਵਧ-ਚੜ੍ਹ ਕੇ ਬੱਚਿਆਂ ਨੇ ਲਿਆ ਹਿੱਸਾ

03/27/2017 12:07:30 PM

ਕੈਲਗਰੀ (ਰਾਜੀਵ ਸ਼ਰਮਾ)— ਪੰਜਾਬੀ ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ''ਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਛੇਵਾਂ ਸਾਲਾਨਾ ਮੁਕਾਬਲਾ ਕਰਵਾਇਆ ਗਿਆ, ਜਿਸ ''ਚ ਤਕਰੀਬਨ 125 ਬੱਚਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ''ਚ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਟੀਮ ਨੇ ਨਸ਼ਿਆਂ ਦੀ ਨਾਮੁਰਾਦ ਬੀਮਾਰੀ ਬਾਰੇ ਇਕ ਕੋਰੀਓਗ੍ਰਾਫੀ ਪੇਸ਼ ਕੀਤੀ। ਇਨ੍ਹਾਂ ਮੁਕਾਬਲਿਆਂ ''ਚ ਬੱਚਿਆਂ ਨੇ ਧਾਰਮਿਕ ਗੀਤ, ਬੋਲੀਆਂ, ਕਵਿਤਾਵਾਂ ਜ਼ੁਬਾਨੀ ਪੜ੍ਹ ਕੇ ਸੁਣਾਏ। ਪ੍ਰੋਗਰਾਮ ''ਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਤਿੰਨ ਗਰੁੱਪ ਬਣਾਏ ਗਏ। ਪਹਿਲੇ ਗਰੁੱਪ ''ਚ ਗਰੇਡ 3 ਅਤੇ 4 ਦੇ ਬੱਚਿਆਂ ''ਚੋਂ ਹਰਜੋਤ ਕੌਰ ਪਹਿਲਾ ਸਥਾਨ, ਪੁਨੀਤ ਕੌਰ ਢੱਡਾ ਦੂਜਾ ਸਥਾਨ ਅਤੇ ਕੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਜੇ ਗਰੁੱਪ ''ਚ ਗਰੇਡ 5 ਅਤੇ 6 ਗਰੇਡ ਦੇ ਬੱਚਿਅ'' ''ਚੋਂ ਪ੍ਰਭਲੀਨ ਕੌਰ ਗਰੇਵਾਲ ਪਹਿਲਾ ਸਥਾਨ, ਗੁਰਤਾਜ ਸਿੰਘ ਦੂਜਾ ਸਥਾਨ ਅਤੇ ਅਰਸ਼ਦੀਪ ਸਿੰਘ ਢੁੱਡੀਕੇ ਨੇ ਤੀਜਾ ਸਥਾਨ ਹਾਸਲ ਕੀਤਾ। ਤੀਸਰੇ ਅਤੇ ਆਖਰੀ ਗਰੁੱਪ ''ਚ ਗਰੇਡ 7 ਅਤੇ ਗਰੇਡ 8 ਦੇ ਬੱਚਿਆਂ ''ਚੋਂ ਸਾਹਿਬ ਪੰਧੇਰ ਨੇ ਪਹਿਲਾ ਸਥਾਨ,  ਸੁਖਰੂਪ ਕੌਰ ਸੰਘਾ ਨੇ ਦੂਜਾ ਸਥਾਨ ਅਤੇ ਜੀਵਨਜੋਤ ਸਿੰਘ ਸਿਆਣ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਸਮੇਂ ਪੰਜਾਬੀ ਲਿਖਾਰੀ ਸਭਾ ਦੇ ਮੋਢੀ ਮੈਂਬਰ ਅਤੇ ਸਮਾਜ ਸੇਵਕ ਜਸਵੰਤ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਕਰਕੇ ਅਤੇ ਬੱਚੀ ਹਰਲੀਨ ਕੌਰ ਗਰੇਵਾਲ ਨੂੰ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ''ਚ ਭਾਗ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ ਅਤੇ ਲੰਡਨ ਡੈਂਟਲ ਕਲੀਨਿਕ (ਦੰਦਾਂ ਦੇ ਕਲੀਨਿਕ) ਵੱਲੋਂ ਦੰਦਾ ਦੀ ਸੁਰੱਖਿਆ ਲਈ ਗਿਫਟ ਕਿੱਟ ਵੰਡਿਆ ਗਈਆਂ । ਇਸ ਮੌਕੇ ਹੈਰੀਟੇਜ ਗਿੱਧਾ ਸਕੂਲ ਦੇ ਬੱਚਿਆਂ ਨੇ ਜਸਪ੍ਰਿਆ ਜੌਹਲ ਦੀ ਅਗਵਾਈ ''ਚ ਗਿੱਧਾ ਪੇਸ਼ ਕੀਤਾ।  ਅਖੀਰ ''ਚ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਬਲਬੀਰ ਸਿੰਘ ਗੋਰਾ ਨੇ ਨਿਭਾਈ।

Kulvinder Mahi

News Editor

Related News