ਨਿਊਜ਼ੀਲੈਂਡ: ਲੋਕਲ ਬੋਰਡ ਦੀਆਂ ਚੋਣਾਂ 'ਚ ਕਿਸਮਤ ਅਜ਼ਮਾ ਰਹੀ ਹੈ 18 ਸਾਲਾ ਪੰਜਾਬਣ ਕ੍ਰਿਤੀਕਾ ਸਲੈਚ

Monday, Sep 19, 2022 - 04:04 PM (IST)

ਨਿਊਜ਼ੀਲੈਂਡ: ਲੋਕਲ ਬੋਰਡ ਦੀਆਂ ਚੋਣਾਂ 'ਚ ਕਿਸਮਤ ਅਜ਼ਮਾ ਰਹੀ ਹੈ 18 ਸਾਲਾ ਪੰਜਾਬਣ ਕ੍ਰਿਤੀਕਾ ਸਲੈਚ

ਆਕਲੈਂਡ (ਹਰਮੀਕ ਸਿੰਘ)- ਨਿਊਜ਼ੀਲੈਂਡ ਵਿਚ ਲੋਕਲ ਬੋਰਡ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਉਥੇ ਹੀ ਇਨ੍ਹਾਂ ਲੋਕਲ ਬੋਰਡ ਚੋਣਾਂ ਵਿਚ ਇਸ ਵਾਰ ਪੰਜਾਬੀ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਪੰਜਾਬਣ ਕੁੜੀ ਕ੍ਰਿਤੀਕਾ ਸਲੈਚ ਬਾਰੇ, ਜੋ ਇਸ ਵਾਰ ਪਾਪਾਕੁਰਾ ਲੋਕਲ ਬੋਰਡ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਕ੍ਰਿਤੀਕਾ ਸਲੈਚ ਦੀ ਉਮਰ ਸਿਰਫ਼ 18 ਸਾਲ ਹੈ। ਉਨ੍ਹਾਂ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਪਾਪਕੋਰਾ ਯੂਥ ਕੌਂਸਲ ਦੀ ਚੇਅਰਪਰਸਨ ਹਨ, ਜਿਸ ਨਾਲ ਉਨ੍ਹਾਂ ਦਾ ਲੋਕਲ ਬੋਰਡ ਨਾਲ ਕੰਮ ਕਰਨ ਦਾ ਤਜਰਬਾ ਬਣ ਗਿਆ ਹੈ।

ਇਹ ਵੀ ਪੜ੍ਹੋ: ਈਰਾਨ: ਸਿਰ ਨਾ ਢਕਣ 'ਤੇ ਗ੍ਰਿਫ਼ਤਾਰ ਕੀਤੀ ਕੁੜੀ ਦੀ ਮੌਤ, ਵਿਰੋਧ 'ਚ ਹਿਜਾਬ ਉਤਾਰ ਸੜਕਾਂ 'ਤੇ ਆਈਆਂ ਔਰਤਾਂ

ਉਨ੍ਹਾਂ ਕਿਹਾ ਕਿ ਇਕ ਯੰਗ ਆਵਾਜ਼ ਹੋਣੀ ਜ਼ਰੂਰੀ ਹੈ, ਕਿਉਂਕਿ ਜੋ ਫ਼ੈਸਲੇ ਲੋਕਲ ਬੋਰਡ ਦੇ ਟੇਬਲ 'ਤੇ ਲਏ ਜਾਂਦੇ ਹਨ ਉਹ 5 ਸਾਲ, 10 ਸਾਲ ਲਈ ਬਣਦੇ ਹਨ। ਇਸ ਲਈ ਇਕ ਯੰਗ ਆਵਾਜ਼ ਹੋਣੀ ਜ਼ਰੂਰੀ ਹੈ ਤਾਂ ਜੋ ਅਸੀਂ ਯਕੀਨੀ ਬਣਾ ਸਕੀਏ ਕਿ ਜੋ ਫ਼ੈਸਲੇ ਲਏ ਗਏ ਹਨ ਉਹ ਸਾਰੇ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਪ੍ਰਭਾਵਿਤ ਕਰਨਗੇ। ਇਸ ਲਈ ਉਨ੍ਹਾਂ ਨੇ ਇਸ ਵਾਰ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਤਾਂ ਜੋ ਇਕ ਪੰਜਾਬੀ ਆਵਾਜ਼ ਅੱਗੇ ਆ ਸਕੇ।

ਇਹ ਵੀ ਪੜ੍ਹੋ: ਜ਼ੇਲੇਂਸਕੀ ਦਾ ਯੂਕ੍ਰੇਨ ਵਾਸੀਆਂ ਨਾਲ ਵਾਅਦਾ, ਰੂਸ ਖ਼ਿਲਾਫ਼ ਹਮਲਿਆਂ 'ਚ ਨਹੀਂ ਵਰਤਾਂਗੇ ਢਿੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News