ਨਿਊਜ਼ੀਲੈਂਡ ‘ਚ ਪੰਜਾਬੀ ਕੀਵੀ ਕਿਸਾਨ ਗੋਪੀ ਹਕੀਮਪੁਰ ਦੇ ਚਰਚੇ, ਪੜੋ ਲੇਬਰ ਤੋਂ ਮਾਲਕੀ ਤਕ ਦਾ ਸਫਰ

Friday, Dec 13, 2024 - 03:47 PM (IST)

ਵੈਲਿੰਗਟਨ (ਰਮਨਦੀਪ ਸਿੰਘ ਸੋਢੀ) : ਵਿਦੇਸ਼ੀ ਚੀਕੂ ਵਜੋਂ ਜਾਣੇ ਜਾਂਦੇ ਕੀਵੀ ਫਲ ਦੀ ਅੱਜ ਕੱਲ ਗਲੋਬਲ ਬਾਜ਼ਾਰ ਵਿਚ ਕਾਫੀ ਮੰਗ ਹੈ। ਕੀਵੀ ਦੁਨੀਆ ਭਰ ਵਿਚ ਸਭ ਤੋਂ ਵਧ ਪਸੰਦ ਕੀਤੇ ਜਾਂਦੇ ਫਲਾਂ ਵਿਚੋਂ ਇਕ ਹੈ। ਇਹ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸਨੂੰ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਖਾਧਾ ਜਾਂਦਾ ਹੈ। ਪਰ ਨਿਊਜ਼ੀਲੈਂਡ ਨੂੰ ਖਾਸ ਤੌਰ ਉੱਤੇ ਕੀਵੀਆਂ ਦਾ ਮੁਲਕ ਕਿਹਾ ਜਾਂਦਾ ਹੈ। ਤੁਸੀਂ ਕੀਵੀ ਖਾਧਾ ਤਾਂ ਬਥੇਰੀ ਵਾਰ ਹੋਵੇਗਾ ਪਰ ਤੁਹਾਡੇ ਜ਼ਹਿਨ ਵਿਚ ਇਸ ਨੂੰ ਲੈ ਕੇ ਕਈ ਸਵਾਲ ਹੋਣਗੇ। ਜਿਵੇਂ ਕਿ ਕੀਵੀ ਦੀ ਪੈਦਾਵਾਰ, ਦੇਖਭਾਲ, ਕਿਸਮਾਂ ਕੀ-ਕੀ ਹਨ, ਵਿੱਕਰੀ, ਰੇਅ-ਸਪ੍ਰੇਅ ਕਿਵੇਂ ਤੇ ਕਿਹੜੀ ਵਰਤਣੀ ਹੈ, ਪਾਣੀ ਕਿਵੇਂ ਤੇ ਕਿੰਨਾ ਲਾਇਆ ਜਾਂਦਾ ਹੈ। 

ਨਿਊਜ਼ੀਲੈਂਡ ਵਿਚ ਕੀਵੀ ਕਿੰਗ ਵਜੋਂ ਜਾਣੇ ਜਾਂਦੇ ਪੰਜਾਬੀ ਕਿਸਾਨ ਗੋਪੀ ਹਕੀਮਪੁਰ ਲੰਬੇ ਸਮੇਂ ਤੋਂ ਕੀਵੀ ਦੀ ਖੇਤੀ ਕਰ ਰਹੇ ਹਨ। 'ਜਗਬਾਣੀ' ਨਾਲ ਖਾਸ ਗੱਲਬਾਤ ਦੌਰਾਨ ਕਿਸਾਨ ਗੋਪੀ ਨੇ ਕੀਵੀ ਦੀ ਖੇਤੀ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਤਾਂ ਆਓ ਵੇਖਦੇ ਹਾਂ ਕਿ ਨਿਊਜ਼ੀਲੈਂਡ ਵਿਚ ਰਹਿੰਦਾ ਕਿਸਾਨ ਗੋਪੀ ਹਕੀਮਪੁਰ ਕਿਵੇਂ ਕੀਵੀ ਦੀ ਖੇਤੀ ਕਰ ਕੇ ਇੰਨਾ ਨਾਂ ਖੱਟ ਸਕਿਆ।

ਦੇਖੋ ਵੀਡੀਓ:
 


Baljit Singh

Content Editor

Related News