ਜਰਮਨੀ ''ਚ ਪੰਜਾਬੀ-ਹਿੰਦੀ ਭਾਸ਼ਾਵਾਂ ਬਣਨਗੀਆਂ ਸਰਕਾਰੀ ਅਦਾਰਿਆਂ ਦਾ ਸ਼ਿੰਗਾਰ

Saturday, Dec 19, 2020 - 08:42 AM (IST)

ਰੋਮ, (ਕੈਂਥ)- ਅੱਜ ਦਾ ਦਿਨ ਪੰਜਾਬੀ ਭਾਈਚਾਰੇ ਲਈ ਇਤਿਹਾਸਕ ਰਿਹਾ, ਕਿਉਕਿ ਫਰੈਂਕਫੋਰਟ ਵਿਚ ਫਰਾਏ ਵੀਹਲਰ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਰਾਹੁਲ ਕੁਮਾਰ ਦੇ ਯਤਨਾਂ ਸਦਕਾ ਪੰਜਾਬੀ ਅਤੇ ਹਿੰਦੀ ਭਾਸ਼ਾ ਸਰਕਾਰੀ ਅਦਾਰਿਆਂ ਵਿਚ ਮਨਜੂਰ ਹੋ ਗਈ ਹੈ। ਰਾਹੁਲ ਕੁਮਾਰ ਨੇ ਗੱਲ ਕਰਦਿਆਂ ਦੱਸਿਆ ਕਿ ਉਹ ਬਹੁਤ ਸਮੇਂ ਤੋਂ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਸਨ ਪਰ ਅੱਜ ਉਨ੍ਹਾਂ ਦੀ ਇੱਛਾ ਪੂਰੀ ਹੋਈ ਹੈ। 

PunjabKesari

ਜਰਮਨੀ ਵਿਚ ਆਉਣ ਵਾਲੇ ਭਾਰਤੀ ਹਮੇਸ਼ਾ ਇਸ ਗੱਲ ਲਈ ਮੁਸ਼ਕਿਲ ਮਹਿਸੂਸ ਕਰਦੇ ਸਨ ਕਿਉਂਕਿ ਜਦੋਂ ਕੋਈ ਵੀ ਭਾਰਤੀ ਜਰਮਨ ਵੈੱਬਸਾਈਟ ਉੱਪਰ ਜਾਂਦਾ ਹੈ ਤਾਂ ਉਸ ਨੂੰ ਸਿਰਫ ਅੰਗਰੇਜ਼ੀ ਤੇ ਜਰਮਨ ਭਾਸ਼ਾ ਹੀ ਉਪਲੱਬਧ ਮਿਲਦੀਆਂ ਹਨ ਪਰ ਹੁਣ ਜਨਵਰੀ 2021 ਤੋਂ ਖਾਸਕਰ ਫਰੈਂਕਫੋਰਟ ਦੇ ਸਾਰੇ ਸਰਕਾਰੀ ਅਦਾਰਿਆਂ 'ਤੇ ਜਰਮਨ ਭਾਸ਼ਾ ਦੇ ਨਾਲ-ਨਾਲ ਹਿੰਦੀ ਤੇ ਪੰਜਾਬੀ ਭਾਸ਼ਾ ਵੀ ਉਪਲੱਬਧ ਮਿਲੇਗੀ। ਇਸ ਨਾਲ ਭਾਰਤੀ ਭਾਈਚਾਰੇ ਨੂੰ ਬਹੁਤ ਮਦਦ ਮਿਲੇਗੀ ਅਤੇ ਉਹ ਆਪਣੇ ਕੰਮ ਆਸਾਨੀ ਨਾਲ ਕਰ ਸਕਦੇ ਹਨ। ਰਾਹੁਲ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਸਾਲ ਵਿਚ ਸਾਰੇ ਜਰਮਨੀ ਵਿਚ ਉਹ ਪੰਜਾਬੀ ਤੇ ਹੀ ਹਿੰਦੀ ਲਾਗੂ ਕਰਵਾਉਣਗੇ।

ਇਹ ਵੀ ਪੜ੍ਹੋ- ਟਰੰਪ ਦਾ ਚੀਨ ਨੂੰ ਤਕੜਾ ਝਟਕਾ, ਦਰਜਨਾਂ ਚੀਨੀ ਫਰਮਾਂ ਨੂੰ ਕੀਤਾ ਬਲੈਕਲਿਸਟ

ਰਾਹੁਲ ਕੁਮਾਰ ਤੋਂ ਇਲਾਵਾ ਇਸ ਉਦਘਾਟਨ ਸਮਾਰੋਹ ਵਿਚ ਫਰੈਂਕਫੋਰਟ ਦੇ ਵਾਈਸ ਮੇਅਰ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਯੂਰਪ ਪ੍ਰੈਜ਼ੀਡੈਂਟ ਮਿਸਟਰ ਡੇਵਿਡ ਵੀ ਮੌਜੂਦ ਸਨ । ਪੰਜਾਬੀ ਭਾਈਚਾਰੇ ਦੇ ਵੀ ਬਹੁਤ ਸਾਰੇ ਸਾਥੀ ਇਸ ਸਮਾਗਮ ਵਿਚ ਹਾਜ਼ਰ ਸਨ ਪਰ ਕੋਰੋਨਾ ਦੀਆਂ ਹਦਾਇਤਾਂ ਨੂੰ ਦੇਖਦੇ ਹੋਏ ਇਸ ਇਕੱਠ ਨੂੰ ਸੀਮਤ ਰੱਖਿਆ ਗਿਆ। ਅਖੀਰ ਵਿਚ ਰਾਹੁਲ ਕੁਮਾਰ ਦੇ ਪਿਤਾ ਨੇ ਆਏ ਹੋਏ ਸਾਰੇ ਅਧਿਕਾਰੀਆਂ ਦਾ ਅਤੇ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਕਾਰਜ ਨਾਲ ਜਰਮਨ ਦੇ ਸਮੁੱਚੇ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।

►ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਜਰਮਨੀ ਵਿਚ ਮਿਲੀ ਉਪਲਬਧੀ ਬਾਰੇ ਤੁਹਾਡਾ ਕੀ ਹੈ ਵਿਚਾਰ? ਕੁਮੈਂਟ ਬਾਕਸ ਵਿਚ ਦਿਓ ਰਾਇ


Lalita Mam

Content Editor

Related News