ਇਟਲੀ ''ਚ ਤੀਜ ਫੈਸਟੀਵਲ ''ਚ ਪੰਜਾਬਣ ਮੁਟਿਆਰਾਂ ਨੇ ਕਰਵਾਈ ਬੱਲੇ-ਬੱਲੇ

Tuesday, Sep 07, 2021 - 12:46 PM (IST)

ਇਟਲੀ ''ਚ ਤੀਜ ਫੈਸਟੀਵਲ ''ਚ ਪੰਜਾਬਣ ਮੁਟਿਆਰਾਂ ਨੇ ਕਰਵਾਈ ਬੱਲੇ-ਬੱਲੇ

ਮਿਲਾਨ/ਇਟਲੀ (ਸਾਬੀ ਚੀਨੀਆ)- ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਵੱਸਦੇ ਹੋਣ, ਇਨ੍ਹਾਂ ਦੇ ਚਿਹਰਿਆਂ 'ਤੇ ਛਾਏ ਹਾਸੇ ਅਲੱਗ ਹੀ ਝਲਕਦੇ ਹਨ। ਇਹ ਨੱਚਣ ਗਾਉਣ ਅਤੇ ਤਿਉਹਾਰ ਮਨਾਉਣੇ ਤਾਂ ਕਦੇ ਵੀ ਨਹੀਂ ਭੁੱਲਦੇ। ਇਸੇ ਤਰ੍ਹਾਂ ਇਟਲੀ ਦੇ ਸ਼ਹਿਰ ਲੀਦੋ ਦੀ ਪਿੰਨੀ ਦੀਆਂ ਮੁਟਿਆਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਣ ਵਾਲਾ ਸਲਾਨਾ ਤੀਜ ਫੈਸਟੀਵਲ ਇਸ ਸਾਲ ਵੀ ਪੂਰੇ ਚਾਵਾਂ ਨਾਲ ਸਮਾਪਤ ਹੋਇਆ।

PunjabKesari

ਬੱਚਿਆਂ ਦੀ ਕੋਰੀੳਗ੍ਰਾਫੀ ਤੋਂ ਇਲਾਵਾ ਲੋਕ ਬੋਲੀਆਂ ਨਾਲ ਸ਼ੁਰੂ ਹੋਏ ਪ੍ਰੋਗਰਾਮ ਨੂੰ ਪੰਜਾਬਣ ਮੁਟਿਆਰਾਂ ਨੇ ਗਿੱਧੇ ਨਾਲ ਸਿਖ਼ਰਾਂ ਤੱਕ ਪਹੁੰਚਾਇਆ। ਪੰਜਾਬੀ ਪਹਿਰਾਵੇ ਵਿਚ ਸੱਜੀਆਂ ਹੋਈਆਂ ਮੁਟਿਆਰਾਂ ਵੱਲੋਂ ਗਿੱਧੇ ਭੰਗੜੇ ਤੋਂ ਇਲਾਵਾ ਕੱਢੀ ਗਈ ਜਾਗੋ ਵੀ ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਹੋ ਨਿਬੜੀ।  ਇਸ ਮੌਕੇ 'ਤੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਤ ਕੀਤਾ ਗਿਆ।


author

cherry

Content Editor

Related News