ਇਟਲੀ 'ਚ ਪੰਜਾਬੀ ਪਰਿਵਾਰ ਨਾਲ ਵਾਪਰੀ ਵੱਡੀ ਵਾਰਦਾਤ, ਲੱਖਾਂ ਦੇ ਗਹਿਣੇ ਤੇ ਨਗਦੀ ਲੈ ਉੱਡੇ ਚੋਰ
Tuesday, Aug 18, 2026 - 02:13 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਸ਼ਹਿਰ ਵੈਰੋਨਾ ਵਿਖੇ ਸਥਿੱਤ ਮਸ਼ਹੂਰ ਇੰਡੀਅਨ ਰੈਸਟੋਰੈਂਟ "ਮਹਾਰਾਜਾ ਰੈਸਟੋਰੈਂਟ ਦੇ ਮਾਲਕ ਘਰ ਵੱਡੀ ਚੋਰੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਚੋਰਾਂ ਨੇ 48 ਘੰਟਿਆਂ ਦੇ ਅੰਦਰ-ਅੰਦਰ ਦੋ ਵਾਰੀ ਇਸ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ।

ਮਹਾਰਾਜਾ ਰੈਸਟੋਰੈਂਟ ਦੇ ਮਾਲਕ ਸ: ਡਿੰਪੀ ਸਿੰਘ ਨੇ ਆਪਣੇ ਨਾਲ਼ ਵਾਪਰੀ ਇਸ ਘਟਨਾ ਬਾਰੇ ਅਤਿ ਦੁੱਖ ਭਰੇ ਮਨ ਨਾਲ਼ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕੀਤੀ। ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਰੋਜਾਨਾ ਵਾਂਗ ਦੇਰ ਰਾਤ ਆਪਣੇ ਰੈਸਟੋਰੈਂਟ ਨੂੰ ਬੰਦ ਕਰਕੇ ਘਰ ਪਰਤੇ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆਂ ਪਿਆ ਸੀ ਅਤੇ ਚੋਰ ਪਾਇਪਾਂ ਦੇ ਰਾਹੀਂ ਟੰਕੀ ਤੋਂ ਘਰ ਵਿਚ ਦਾਖਲ ਹੋ ਕੇ ਗਹਿਣੇ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਉਨਾਂ ਤੁਰੰਤ ਪੁਲਿਸ ਨੂੰ ਇਤਲਾਹ ਵੀ ਦਿੱਤੀ, ਪ੍ਰੰਤੂ ਤੀਜੀ ਰਾਤ ਫਿਰ ਚੋਰਾਂ ਨੇ ਘਰ ਦਾ ਮੇਨ ਦਰਵਾਜਾ ਤੋੜ ਕੇ ਚੋਰੀ ਕਰ ਲਈ। ਇਸ ਪ੍ਰਕਾਰ ਦੋ ਵਾਰੀ ਲਗਾਤਾਰ ਚੋਰੀ ਦੀ ਘਟਨਾ ਵਾਪਰਨ ਨਾਲ਼ ਉਨਾਂ ਦਾ ਪਰਿਵਾਰ ਪੂਰੀ ਤਰਾਂ ਸਹਿਮ ਗਿਆ ਅਤੇ ਉਨਾਂ ਪੁਲਿਸ ਵੱਲੋਂ ਹਾਲੇ ਤੱਕ ਚੋਰਾਂ ਨੂੰ ਨਾ ਫੜੇ ਜਾਣ ਤੇ ਨਿਰਾਸ਼ਾ ਵੀ ਪ੍ਰਗਟ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਪਣੇ ਸੁਪਨਿਆਂ ਨੂੰ ਪੂਰਾ ਕਰਨ ਕੈਨੇਡਾ ਪਹੁੰਚੀ ਪੰਜਾਬੀ ਕੁੜੀ ਦਾ ਗੋਲੀ ਮਾਰ ਕੇ ਕਤਲ

ਡਿੰਪੀ ਸਿੰਘ ਨੇ ਦੱਸਿਆ ਕਿ ਅਕਸਰ ਉਹ ਆਪਣੇ ਰੈਸਟੋਰੈਂਟ ਤੋਂ ਦੇਰ ਰਾਤ ਤੱਕ ਹੀ ਘਰ ਪਰਤਦੇ ਹਨ। ਚੋਰੀ ਦੀ ਇਸ ਵੱਡੀ ਘਟਨਾ ਨੇ ਇਟਲੀ ਵਸਦੇ ਭਾਰਤੀ ਭਾਈਚਾਰੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ "ਮਾਹਰਾਜਾ ਰੈਸਟੋਰੈਂਟ ਵੈਰੋਨਾ" ਇਟਲੀ ਦਾ ਇਕ ਬਹੁਤ ਮਸ਼ਹੂਰ ਭਾਰਤੀ ਰੈਸਟੋਰੈਂਟ ਹੈ ਜਿੱਥੇ ਕਿ ਭਾਰਤੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਲੋਕ ਵੀ ਭਾਰਤੀ ਖਾਣਿਆਂ ਦਾ ਆਨੰਦ ਮਾਣਨ ਆਉਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Related News
ਮਿਲਾਨ ਦੇ ਵਾਇਸ ਕੌਂਸਲ ਸ਼੍ਰੀ ਹਿਮਾਂਸ਼ੂ ਮੌਦਗਿਲ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕੀਓ (ਵਿਚੈਂਸਾ) ਹੋਏ ਨਤਮਸਤਕ
