ਕੈਨੇਡਾ ਵਿਖੇ ਪੰਜਾਬੀ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਮਿਲਿਆ ਅਹਿਮ ਅਹੁਦਾ

Sunday, Oct 10, 2021 - 10:18 AM (IST)

ਕੈਨੇਡਾ ਵਿਖੇ ਪੰਜਾਬੀ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਮਿਲਿਆ ਅਹਿਮ ਅਹੁਦਾ

ਨਿਊਯਾਰਕ/ਓਟਾਵਾ (ਰਾਜ ਗੋਗਨਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਅਹਿਮ ਜ਼ਿੰਮੇਵਾਰੀ ਦਿੰਦਿਆ ਉਨਾਂ ਨੂੰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (Public Health Agency of Canada) ਦਾ ਪ੍ਰੈਜੀਡੇਂਟ ਬਣਾਇਆ ਗਿਆ ਹੈ। ਡਾਕਟਰ ਹਰਪ੍ਰੀਤ ਸਿੰਘ ਕੋਚਰ ਇਸ ਤੋਂ ਪਹਿਲਾਂ ਐਸੋਸੀਏਟ ਡਿਪਟੀ ਮਨਿਸਟਰ ਆਫ ਹੈਲਥ ਵਜੋਂ ਕੰਮ ਕਰ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਤੋਂ ਬਾਹਰ ਫ਼ਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਦੀ ਵਾਪਸੀ ਦੀ ਜਾਗੀ ਉਮੀਦ 

ਡਾਕਟਰ ਕੋਚਰ ਇਹ ਜ਼ਿੰਮੇਵਾਰੀ 12 ਅਕਤੂਬਰ ਤੋਂ ਲੈਣਗੇ। ਡਾਕਟਰ ਹਰਪ੍ਰੀਤ ਸਿੰਘ ਕੋਚਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਤੋਂ ਮਾਸਟਰ ਇਨ ਵੈਟਰਨਰੀ ਸਾਇੰਸ ਅਤੇ ਕੈਨੇਡਾ ਦੀ ਗਵੇਲਫ ਯੂਨੀਵਰਸਿਟੀ (University of Guelph) ਤੋਂ ਡਾਕਟਰੇਟ ਇਨ ਐਨੀਮਲ ਬਾਉਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ। 2017-2020 ਤੱਕ ਡਾਕਟਰ ਕੋਚਰ ਅਸਿਸਟੈਂਟ ਡਿਪਟੀ ਮਨਿਸਟਰ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜਨਸ਼ਿਪ ਕੈਨੇਡਾ ਵਜੋਂ ਵੀ ਸੇਵਾਵਾ ਨਿਭਾ ਚੁੱਕੇ ਹਨ।

ਨੋਟ- ਕੈਨੇਡਾ ਵਿਚ ਵੱਧ ਰਿਹਾ ਹੈ ਪੰਜਾਬੀਆਂ ਦਾ ਦਬਦਬਾ, ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News