ਜਿਸਮਾਨੀ ਛੇੜਖਾਨੀ ਦੇ ਦੋਸ਼ਾਂ ਹੇਠ ਪੰਜਾਬੀ ਡਾਕਟਰ ਲੰਡਨ ਦੀ ਅਦਾਲਤ 'ਚ ਪੇਸ਼

Friday, Sep 11, 2020 - 12:53 AM (IST)

ਜਿਸਮਾਨੀ ਛੇੜਖਾਨੀ ਦੇ ਦੋਸ਼ਾਂ ਹੇਠ ਪੰਜਾਬੀ ਡਾਕਟਰ ਲੰਡਨ ਦੀ ਅਦਾਲਤ 'ਚ ਪੇਸ਼

ਲੰਡਨ-(ਰਾਜਵੀਰ ਸਮਰਾ): ਪਿਛਲੇ ਦਿਨੀਂ ਪੰਜਾਬੀ ਡਾਕਟਰ ਨੂੰ ਲੰਡਨ ਦੇ ਇਕ ਹਸਪਤਾਲ ਵਿਚ ਨਰਸਾਂ ਨਾਲ ਕਥਿਤ ਜਿਣਸੀ ਛੇੜਛਾੜ ਦੇ ਦੋਸ਼ਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਡਾਕਟਰ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਬਕਿੰਘਮਸ਼ਾਇਰ ਦੇ ਕਸਬਾ ਜੈਰਡ ਕਰਾਸ ਵਿਖੇ ਰਹਿੰਦੇ 29 ਸਾਲਾ ਡਾਕਟਰ ਕਬੀਰ ਸੰਧੂ 'ਤੇ ਦੋਸ਼ ਲਗਾਏ ਗਏ ਕਿ ਉਸ ਨੇ ਪੈਡਿੰਗਟਨ ਸਥਿਤ ਸੈਟ ਮੈਰਿਜ ਹਸਪਤਾਲ ਵਿਖੇ ਕੰਮ ਕਰਨ ਮੌਕੇ ਦਸੰਬਰ 2018 ਅਤੇ ਫਰਵਰੀ 2019 ਵਿਚ ਕੰਮ ਕਰਨ ਵਾਲੀਆਂ ਨਰਸਾਂ ਨਾਲ ਸਰੀਰਕ ਛੇੜਖਾਨੀ ਕੀਤੀ ਸੀ।

ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿਚ ਪੇਸ਼ੀ ਮੌਕੇ ਦੱਸਿਆ ਗਿਆ ਕਿ ਡਾਕਟਰ ਸੰਧੂ ਨੇ ਐਕਸੀਡੈਂਟ ਅਤੇ ਐਮਰਜੈਂਸੀ ਡਿਪਾਰਟਮੈਂਟ ਵਿਚ 1 ਦਸੰਬਰ 2018 'ਚ ਇਕ ਨਰਸ ਨਾਲ ਛੇੜਛਾੜ ਕੀਤੀ। ਇਸ ਤੋਂ ਬਾਅਦ ਪਿਛਲੇ ਸਾਲ 2 ਫਰਵਰੀ ਨੂੰ ਵੀ ਉਸ 'ਤੇ ਪੰਜ ਅਜਿਹੇ ਹੀ ਦੋਸ਼ ਲਾਏ ਗਏ ਹਨ, ਜਿਸ ਦੌਰਾਨ ਉਸ ਨੇ ਸ਼ਿਕਾਇਤਕਰਤਾ ਨਾਲ ਇਤਰਾਜ਼ਯੋਗ ਹਰਕਤਾਂ ਕੀਤੀਆਂ। ਇਨ੍ਹਾਂ ਸਾਰੇ ਕਥਿਤ ਦੋਸ਼ਾਂ ਤੋਂ ਡਾਕਟਰ ਸੰਧੂ ਨੇ ਸਾਫ਼ ਇਨਕਾਰ ਕੀਤਾ ਹੈ। ਜ਼ਿਲਾ ਜੱਜ ਨੀਨਾ ਟੈਪੀਆ ਨੇ ਡਾਕਟਰ ਨੂੰ ਪੀੜਤਾਂ ਨਾਲ ਕੋਈ ਸਿੱਧਾ ਜਾ ਅਸਿੱਧਾ ਸੰਪਰਕ ਨਾ ਰੱਖਣ ਦੀ ਸ਼ਰਤ 'ਤੇ ਜਮਾਨਤ ਦਿੱਤੀ ਹੈ। ਇਸ ਕੇਸ ਦੀ ਅਗਲੀ ਸੁਣਵਾਈ ਅਕਤੂਬਰ ਮਹੀਨੇ ਵਿਚ ਸਾਊਥਾਰਕ ਕ੍ਰਾਊਨ ਕੋਰਟ ਵਿਚ ਹੋਵੇਗੀ।


author

Baljit Singh

Content Editor

Related News