ਆਸਟ੍ਰੇਲੀਆ :ਪੰਜਾਬੀ ਵਫਦ ਨੇ ਇਮੀਗ੍ਰੇਸ਼ਨ ਅਤੇ ਊਰਜਾ ਮੰਤਰੀ ਕੋਲ ਚੁੱਕਿਆ 'ਵੀਜ਼ਾ' ਦਾ ਮੁੱਦਾ

Monday, Oct 03, 2022 - 04:02 PM (IST)

ਆਸਟ੍ਰੇਲੀਆ :ਪੰਜਾਬੀ ਵਫਦ ਨੇ ਇਮੀਗ੍ਰੇਸ਼ਨ ਅਤੇ ਊਰਜਾ ਮੰਤਰੀ ਕੋਲ ਚੁੱਕਿਆ 'ਵੀਜ਼ਾ' ਦਾ ਮੁੱਦਾ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਆਸਟ੍ਰੇਲੀਅਨ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ  ਮੰਤਰੀ ਐਂਡਰਿਊ ਗਾਈਲਸ ਅਤੇ ਵਿਕਟੋਰੀਆ ਦੇ ਊਰਜਾ, ਵਾਤਾਵਰਣ ਅਤੇ ਸੋਲਰ ਹੋਮਜ਼ ਦੇ ਮੰਤਰੀ ਲਿੱਲੀ ਡੀ 'ਅੰਬਰੋਸੀਓ ਨਾਲ  ਟਰਬਨਸ ਫਾਰ ਆਸਟ੍ਰੇਲੀਆ ਸੰਸਥਾ ਵਲੋਂ ਅਮਰ ਸਿੰਘ, ਸਾਬੀ ਸਿੰਘ, ਲੱਵ ਖੱਖ ,ਜਸਵਿੰਦਰ ਸਿੱਧੂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਪੰਜਾਬੀ ਵਫ਼ਦ ਨੇ ਵੀਜ਼ਿਆਂ ਵਿੱਚ ਹੋ ਰਹੀ ਦੇਰੀ, ਮਾਪਿਆਂ ਦੇ ਵੀਜ਼ਿਆਂ ਅਤੇ ਇਮੀਗ੍ਰੇਸ਼ਨ ਨਾਲ ਨਜਿੱਠਣ ਦੀ ਮੁਸ਼ਕਿਲ ਪ੍ਰਕਿਰਿਆ ਦੇ ਮੁੱਦੇ ਉਠਾਏ। ਮੰਤਰੀ ਐਂਡ੍ਰਿਊ ਜਾਈਲਸ ਨੇ ਮੰਨਿਆ ਕਿ ਆਸਟ੍ਰੇਲੀਅਨ ਵੀਜ਼ਾ ਪ੍ਰਣਾਲੀ ਉਸ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ ਜਿਵੇਂ ਉਨ੍ਹਾਂ ਦੀ ਸਰਕਾਰ ਉਮੀਦ ਕਰ ਰਹੀ ਸੀਂ। ਕੋਵਿਡ-19 ਦੌਰਾਨ ਭਾਰਤ ਵਿੱਚ ਫਸੇ ਅਸਥਾਈ ਵੀਜ਼ਾ ਹੋਲਡਰ 'ਤੇ ਖਾਸ ਧਿਆਨ ਦੇਣ ਦੀ ਮੰਗ ਕੀਤੀ |

ਅਸਵੀਕਾਰਨਯੋਗ ਦੇਰੀ 'ਤੇ ਟਿੱਪਣੀ ਕਰਦੇ ਹੋਏ ਮਾਨਯੋਗ ਮੰਤਰੀ ਨੇ ਆਸਟ੍ਰੇਲੀਆਈ ਇਮੀਗ੍ਰੇਸ਼ਨ ਦੀ ਕੈਨੇਡਾ ਨਾਲ ਤੁਲਨਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਨੌਂ ਸਾਲਾਂ ਦੌਰਾਨ ਵਿਭਾਗ ਨੇ ਵੱਡੀ ਗਿਣਤੀ ਵਿੱਚ ਆਪਣਾ ਸਟਾਫ ਗੁਆ ਦਿੱਤਾ ਹੈ ਅਤੇ ਵੀਜ਼ਾ ਅਰਜ਼ੀਆਂ ਵਿੱਚ ਕਾਫੀ ਵਾਧਾ ਹੋਇਆ ਹੈ। ਹਾਲਾਂਕਿ ਉਹ ਸਿਸਟਮ ਵਿੱਚ ਸੁਧਾਰ ਕਰਨ ਅਤੇ ਵੀਜ਼ਾ ਪ੍ਰਕਿਰਿਆ ਵਿੱਚ ਕਈ ਬਦਲਾਅ ਲਿਆਉਣ ਲਈ ਵਚਨਬੱਧ ਹਨ। ਉਹਨਾਂ ਨੇ ਪੁਰਾਣੀ ਸਰਕਾਰ ਤੇ ਟਿੱਪਣੀ ਕਰਦੇ ਇਹ ਵੀ ਸਾਂਝਾ ਕੀਤਾ ਕਿ ਸਾਨੂੰ ਵੀਜ਼ਾ ਬਿਨੈਕਾਰਾਂ ਨੂੰ ਜਵਾਬ ਦੇਣ ਦੀ ਲੋੜ ਹੈ, ਇਹ ਹਾਂ ਜਾਂ ਨਾਂਹ ਵਿੱਚ ਹੋ ਸਕਦਾ ਹੈ। ਪਰ ਹਫ਼ਤਿਆਂ ਅਤੇ ਮਹੀਨਿਆਂ ਦੀ ਦੇਰੀ ਅਸਵੀਕਾਰਨਯੋਗ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸ੍ਰੀ ਭਗਵਦ ਗੀਤਾ ਪਾਰਕ 'ਚ ਭੰਨਤੋੜ ਸਬੰਧੀ ਅਧਿਕਾਰੀਆਂ ਦਾ ਬਿਆਨ ਆਇਆ ਸਾਹਮਣੇ

ਵਾਤਾਵਰਣ ਸਬੰਧੀ ਗੱਲ ਕਰਦੇ ਹੋਏ ਮਾਨਯੋਗ ਮੰਤਰੀ ਲਿੱਲੀ ਡੀ 'ਅੰਬਰੋਸੀਓ ਨੇ ਕਿਹਾ ਕਿ ਉਸਦੇ ਕਾਰਜਕਾਲ ਦੌਰਾਨ ਕਲਾਈਮੇਟ ਚੇਂਜ ਐਕਟ ਨੂੰ ਵਿਕਟੋਰੀਆ ਨੇ ਪਾਸ ਕੀਤਾ ਹੈ ਅਤੇ ਇਹ ਸੂਬਾ ਸ਼ੁੱਧ ਜ਼ੀਰੋ ਨਿਕਾਸੀ ਲਈ ਪੈਰਿਸ ਸਮਝੌਤੇ ਦੇ ਅਨੁਸਾਰ ਕਦਮ ਵਧਾ ਰਿਹਾ ਹੈ।ਮਿਲਣ ਗਏ ਵਫਦ ਨੇ ਕਿਹਾ ਕਿ ਮਾਨਯੋਗ ਮੰਤਰੀ ਦੀ ਅਗਵਾਈ ਵਿੱਚ ਇਮੀਗ੍ਰੇਸ਼ਨ ਵਿਭਾਗ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਦੀ ਉਮੀਦ ਕਰਦੇ ਹਾਂ ਅਤੇ ਭਵਿੱਖ ਵਿੱਚ ਭਾਈਚਾਰੇ ਦੇ ਹੋਰ ਮੁੱਦੇ ਵੀ ਚੁੱਕੇ ਜਾਣਗੇ।


author

Vandana

Content Editor

Related News